Thursday, October 1, 2026
Home Patiala Updates ਫੂਡ ਸੇਫਟੀ ਟੀਮ ਨੇ ਮਸਾਲਿਆਂ ਦੇ 15 ਸਰਵੇਲੈਂਸ ਸੈਂਪਲ ਭਰੇ, 21 ਕਿਸਮਾਂ...

ਫੂਡ ਸੇਫਟੀ ਟੀਮ ਨੇ ਮਸਾਲਿਆਂ ਦੇ 15 ਸਰਵੇਲੈਂਸ ਸੈਂਪਲ ਭਰੇ, 21 ਕਿਸਮਾਂ ਦੇ ਉਤਪਾਦ ਜ਼ਬਤ

0
5

ਪਟਿਆਲਾ, 30 ਸਤੰਬਰ:

ਖਪਤਕਾਰਾਂ ਦੀ ਸਿਹਤ ਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਡਾ. ਗੁਰਪ੍ਰੀਤ ਕੌਰ

ਪਟਿਆਲਾ ਦੇ ਜ਼ਿਲ੍ਹਾ ਫੂਡ ਸੇਫਟੀ ਅਫ਼ਸਰ *ਡਾ. ਗੁਰਪ੍ਰੀਤ ਕੌਰ* ਨੇ ਦੱਸਿਆ ਹੈ ਕਿ ਫੂਡ ਸੇਫਟੀ ਟੀਮ ਪਟਿਆਲਾ ਨੇ 29 ਸਤੰਬਰ 2026 ਨੂੰ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਲਈ ਕਈ ਥਾਵਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਮਸਾਲਿਆਂ ਦੇ 15 ਸਰਵੇਲੈਂਸ ਸੈਂਪਲ ਲਏ ਗਏ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਹੋਰ ਕਾਰੋਬਾਰੀ ਸਥਾਨ ਦਾ ਆਨਲਾਈਨ ਨਿਰੀਖਣ ਵੀ ਕੀਤਾ ਗਿਆ, ਜਿਸ ਦੌਰਾਨ ਸੁਧਾਰ ਨੋਟਿਸ ਜਾਰੀ ਕੀਤਾ ਗਿਆ।

ਡਾ. ਗੁਰਪ੍ਰੀਤ *ਕੌਰ* ਨੇ ਅੱਗੇ ਦੱਸਿਆ ਕਿ ਇਸ ਉਪਰੰਤ ਟੀਮ ਵੱਲੋਂ ਇੱਕ ਕਾਰੋਬਾਰੀ ਸਥਾਨ ਦੀ ਜਾਂਚ ਕੀਤੀ ਗਈ, ਜਿੱਥੇ ਕੁਝ ਅਜਿਹੇ ਉਤਪਾਦ ਮਿਲੇ, ਜਿਨ੍ਹਾਂ ਉੱਤੇ ਮੈਸ. ਵੈਦ ਵਿੱਦਿਆ ਸਾਗਰ ਆਯੁਰਵੇਦਾ ਪ੍ਰਾਈ. ਲਿਮ. ਪਟਿਆਲਾ ਵੱਲੋਂ ਨਿਰਮਿਤ, ਪੈਕ ਅਤੇ ਮਾਰਕੀਟ ਕੀਤੇ ਜਾਣ ਦੀ ਜਾਣਕਾਰੀ ਦਰਜ ਸੀ। ਇਨ੍ਹਾਂ ਵਿੱਚੋਂ ਕੁਝ ਉਤਪਾਦਾਂ ਨੂੰ ‘ਡਾਇਟਰੀ ਸਪਲੀਮੈਂਟਸ’ ਵਜੋਂ ਲੇਬਲ ਕੀਤਾ ਗਿਆ ਸੀ ਅਤੇ ਉਨ੍ਹਾਂ ਉੱਤੇ ਫੂਡ ਸੇਫਟੀ ਲਾਇਸੈਂਸ ਨੰਬਰ ਵੀ ਦਰਜ ਸੀ।

ਉਨ੍ਹਾਂ ਦੱਸਿਆ ਕਿ ਸਬੰਧਤ ਰਿਕਾਰਡਾਂ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦਰਜ ਕੀਤਾ ਗਿਆ ਲਾਇਸੈਂਸ ਇਨ੍ਹਾਂ ਉਤਪਾਦਾਂ ਦੇ ਨਿਰਮਾਣ ਅਤੇ ਪੈਕਿੰਗ ਲਈ ਜਾਰੀ ਨਹੀਂ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਟੀਮ ਵੱਲੋਂ ਉਕਤ ਫਰਮ ਵੱਲੋਂ ਨਿਰਮਿਤ, ਪੈਕ ਅਤੇ ਮਾਰਕੀਟ ਕੀਤੇ ਦਰਸਾਏ ਗਏ ਵੱਖ-ਵੱਖ 21 ਕਿਸਮਾਂ ਦੇ ਉਤਪਾਦ, ਜੋ ਵੱਖ-ਵੱਖ ਮਾਤਰਾਵਾਂ ਵਿੱਚ ਸਨ, ਜ਼ਬਤ ਕੀਤੇ ਗਏ ਹਨ।

ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਖਪਤਕਾਰਾਂ ਦੀ ਸਿਹਤ ਅਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਮਲੇ ਵਿੱਚ ਜ਼ਬਤ ਕੀਤੇ ਉਤਪਾਦਾਂ ਸਬੰਧੀ ਸਾਰੇ ਰਿਕਾਰਡ ਅਤੇ ਤੱਥਾਂ ਦੀ ਜਾਂਚ ਉਪਰੰਤ ਫੂਡ ਸੇਫਟੀ ਅਤੇ ਸਟੈਂਡਰਡਜ ਐਕਟ, 2006 ਅਤੇ ਇਸ ਤਹਿਤ ਬਣੇ ਨਿਯਮਾਂ ਤੇ ਨਿਯਮਾਵਲੀਆਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਜ਼ਿੰਮੇਵਾਰ ਧਿਰ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here