HomePunjabLudhianaਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਬਜ਼ੁਰਗ ਪੰਜਾਬੀ ਲੇਖਕ ਰਘਬੀਰ ਸਿੰਘ ਭਰਤ...

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਬਜ਼ੁਰਗ ਪੰਜਾਬੀ ਲੇਖਕ ਰਘਬੀਰ ਸਿੰਘ ਭਰਤ ਦੇ ਵਿਛੋੜੇ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ 21ਅਕਤੂਬਰ

ਪੰਜਾਬੀ ਸਾਹਿੱਤ ਸੱਭਿਆਚਾਰ ਤੇ ਪਾਕਿਸਤਾਨੀ ਪੰਜਾਬੀ ਸਾਹਿੱਤ ਦੇ ਗੂੜ੍ਹ ਗਿਆਤਾ ਸ. ਰਘਬੀਰ ਸਿੰਘ ਭਰਤ ਜੀ ਦੇ ਅਚਨਚੇਤ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਸਹਿਜਵੰਤੇ ਕਲਮੀ ਯੋਧੇ ਸਨ ਜਿੰਨ੍ਹਾਂ ਨੇ ਮਾਛੀਵਾੜਾ ਸਾਹਿਬ ਵਿੱਚ ਪੂਰੀ ਉਮਰ ਅਧਿਆਪਨ ਕਾਰਜ ਤੇ ਸਮਾਜ ਸੇਵਾ ਵਿੱਚ ਗੁਜ਼ਾਰ ਕੇ ਨਾਮਣਾ ਖੱਟਿਆ। ਉਨ੍ਹਾਂ ਸੁਰਜੀਤ ਖੁਰਸ਼ੀਦੀ , ਬਲਦੇਵ ਪਵਾਰ, ਹਰਜੀਤ ਸਿੰਘ ਮਾਂਗਟ ਤੇ ਤੇਲੂ ਰਾਮ ਕੋਹਾੜਾ ਜੀ ਨਾਲ ਮਿਲ ਕੇ ਸਾਹਿੱਤ ਸਭਾ ਮਾਛੀਵਾੜਾ ਦੀ ਸਥਾਪਨਾ ਕੀਤੀ।
ਉਨ੍ਹਾਂ ਦੇ ਕੀਤੇ ਵੱਡੇ ਕਾਰਜਾਂ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਮੌਲਾ ਬਖਸ਼ ਕੁਸ਼ਤਾ ਦੀ ਵੱਡ ਆਕਾਰੀ ਪੁਸਤਕ “ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ” ਤੇ ਪੋਠੋਹਾਰੀ ਲੋਕ ਗੀਤਾਂ ਦੀ ਖੋਜ ਪੁਸਤਕ “ਬਨ ਫੁਲਵਾੜੀ” (ਲੇਖਕ ਜਨਾਬ ਅਫਜ਼ਲ ਪਰਵੇਜ਼ ) ਦਾ  ਲਿਪੀਅੰਤਰਣ ਹੈ। ਮੈਨੂੰ ਮਾਣ ਹੈ ਕਿ ਇਹ ਦੋਵੇਂ ਕਾਰਜ ਉਨ੍ਹਾਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਨੇਪਰੇ ਚਾੜ੍ਹੇ। ਹੋਰ ਵੀ ਉਦਾਸ ਕਰਨ ਵਾਲੀ ਗੱਲ ਇਹ ਹੈ ਕਿ ਸੁਰਗਵਾਸ ਹੋਣ ਵਾਲੀ ਰਾਤ ਤੋਂ ਕੁਝ ਘੰਟੇ ਪਹਿਲਾਂ ਮਾਛੀਵਾੜਾ ਸਾਹਿਬ ਵਿਖੇ ਸਾਡੇ ਨਾਲ ਪੂਰਾ ਦਿਨ ਰਹੇ। ਬਨ ਫੁਲਵਾੜੀ ਕਿਤਾਬ ਦੀਆਂ ਦਸ ਕਾਪੀਆਂ ਵੀ ਪੰਜਾਬੀ ਸਾਰਿੱਤ ਅਕਾਡਮੀ ਲੁਧਿਆਣਾ ਪਾਸੋਂ ਲੈ ਕੇ ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ ਤੇ ਪ੍ਰੋ਼ ਰਵਿੰਦਰ ਭੱਠਲ ਨਾਲ ਮਿਲ ਕੇ ਅਸਾਂ ਹੀ ਉਨ੍ਹਾਂ ਨੂੰ ਸੌਂਪੀਆਂ।
ਸੁਰਗਵਾਸ ਹੋਣ ਤੋਂ ਅਗਲੀ ਸਵੇਰ ਉਨ੍ਹਾਂ ਪੰਜਾਬੀ ਭਵਨ ਲੁਧਿਆਣਾ ਵਿੱਚ ਇਸ ਕਿਤਾਬ ਦੇ ਲੋਕ ਅਰਪਣ ਲਈ ਆਉਣਾ ਸੀ।
ਭਰਤ ਜੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 25ਅਕਤੂਬਰ ਦੁਪਹਿਰ 12 ਵਜੇ ਤੋਂ ਇਕ ਵਜੇ ਵਿਚਕਾਰ  ਗੁਰਦੁਆਰਾ ਮਹੰਤ ਗੁਲਾਬ ਸਿੰਘ ਗਲੀ ਨੰਬਰ ਇੱਕ ਨੇੜੇ ਨਬੀ ਖਾਂ ਗਨੀ ਖਾਂ ਗੇਟ ਮਾਛੀਵਾੜਾ ਸਾਹਿਬ (ਲੁਧਿਆਣਾ)ਵਿਖੇ ਹੋਵੇਗੀ।
ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਉਨ੍ਹਾਂ ਦੀ ਲਿਪੀਅੰਤਰਿਤ ਪੁਸਤਕ ਬਨ ਫੁਲਵਾੜੀ ਉਨ੍ਹਾਂ ਨਮਿਤ ਹਾਜ਼ਰ ਲੇਖਕਾਂ
ਜਨਰਲ ਸਕੱਤਰ  ਡਾ. ਗੁਲਜ਼ਾਰ ਪੰਧੇਰ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਹਰਮੀਤ ਵਿਦਿਆਰਥੀ, ਰਮਨ ਸੰਧੂ, ਸਹਿਜਪ੍ਰੀਤ ਸਿੰਘ ਮਾਂਗਟ, ਡਾ.ਤਰਸਪਾਲ ਕੌਰ, ਰਣਜੀਤ ਕੌਰ ਸਵੀ, ਕੁਲਵਿੰਦਰ ਵਿਰਕ, ਸਿਮਰਨ ਅਕਸ, ਕੁਲਵਿੰਦਰ ਕੁੱਲਾ,ਨਵਤੇਜ ਗੜ੍ਹਦੀਵਾਲਾ, ਮਨਜਿੰਦਰ, ਸੁਰਿੰਦਰਦੀਪ, ਇੰਦਰਜੀਤ ਪਾਲ ਕੌਰ ਭਿੰਡਰ, ਬਲਵਿੰਦਰ ਗਲੈਕਸੀ , ਡਾ਼  ਜਗਵਿੰਦਰ ਜੋਧਾ,ਮਨਦੀਪ ਔਲਖ ਸਮੇਤ ਹਾਜ਼ਰ ਲੇਖਕਾਂ ਨੇ ਲੋਕ ਅਰਪਣ ਕੀਤੀ।
ਇਸ ਮੌਕੇ ਸ. ਰਘਬੀਰ ਸਿੰਘ ਭਰਤ, ਇੰਗਲੈਂਡ ਵਾਸੀ ਉੱਘੇ ਲੇਖਕ ਗੁਰਨਾਮ ਢਿੱਲੋਂ, ਡਾ. ਸ਼ਿੰਦਰਪਾਲ ਸਿੰਘ ਦੇ ਹੋਣਹਾਰ  ਜਵਾਨ ਸਪੁੱਤਰ ਸ਼ਰਨਜੀਤ ਸਿੰਘ ਜਿੰਮੀ ਦੀ ਬੇਵਕਤ ਮੌਤ ’ਤੇ
ਦੁੱਖ ਪ੍ਰਗਟ ਕੀਤਾ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਰਪ੍ਰਸਤ ਸ. ਚਰਨਜੀਤ ਸਿੰਘ ਯੂ ਐੱਸ ਏ,ਅਸ਼ਵਨੀ ਜੇਤਲੀ ,ਡਾ. ਗੁਰਇਕਬਾਲ ਸਿੰਘ, ਜਨਮੇਜਾ ਜੌਹਲ, ਡਾ. ਜਗਵਿੰਦਰ ਜੋਧਾ, ਅਮਰਜੀਤ ਸ਼ੇਰਪੁਰੀ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਹੈਲੋਚਨ ਲੋਚੀ,ਅਜੀਤ ਪਿਆਸਾ, ਮੇਜਰ ਸਿੰਘ ਛੀਨਾ, ਹਰਬੰਸ ਸਿੰਘ ਅਖਾੜਾ, ਪ੍ਰਭਜੋਤ ਸੋਹੀ,ਡਾ. ਕੰਵਲ ਢਿੱਲੋਂ, ਡਾ. ਸੋਮਪਾਲ ਹੀਰਾ,ਭਗਵਾਨ ਢਿੱਲੋਂ ਸੁਰਿੰਦਰਦੀਪ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਤਰਲੋਚਨ ਝਾਂਡੇ, ਨੇਤਰ ਸਿੰਘ ਮੁੱਤੋ, ਰਜਿੰਦਰ ਵਰਮਾ,ਹਰਬਖਸ਼ ਸਿੰਘ ਗਰੇਵਾਲ, , ਪਰਵਿੰਦਰ ਸਿੰਘ ਕਲਸੀ, ,ਮੇਜਰ ਸਿੰਘ ,ਡਾ.ਸੋਮਪਾਲ ਹੀਰਾ, ਸੰਧੇ ਸੁਖਬੀਰ, ਪ੍ਰੀਤ ਬਾਠ,ਮੇਜਰ ਸਿੰਘ ਸਿਆੜ੍ਹ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments