Wednesday, October 21, 2026
Home Patiala Updates ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ‘ਚ ਲੜਕਿਆਂ ਦੀ 100 ਮੀਟਰ ਦੌੜ ਦੇ ਵਿੱਚ...

ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ‘ਚ ਲੜਕਿਆਂ ਦੀ 100 ਮੀਟਰ ਦੌੜ ਦੇ ਵਿੱਚ ਸੋਮਿਆ ਅਗਰਵਾਲ ਨੇ ਜਿੱਤਿਆ ਗੋਲਡ

0
5
ਪਟਿਆਲਾ, ਅਕਤੂਬਰ 20:
ਸੁਸ਼ੀਲਾ ਦੇਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਰੇਖਾ ਗੁਪਤਾ ਤੇ ਟੂਰਨਾਮੈਂਟ ਦੇ ਅਬਜਰਵਰ ਸੰਜੇ ਚੌਹਾਨ ਅਤੇ ਆਰਗਨਾਈਜਿੰਗ ਸੈਕਟਰੀ ਸਤਵਿੰਦਰ ਸਿੰਘ ਤਾਇਕਵਾਡੋਂ ਕੋਚ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਨਮਾਨਿਤ ਕੀਤਾ।ਅੱਜ ਦੇ 100 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਸੋਮਿਆ ਅਗਰਵਾਲ ਨੇ ਗੋਲਡ,ਨਕੁਲ ਨੇ ਸਿਲਵਰ,ਸਿਮਰਪ੍ਰੀਤ ਸਿੰਘ ਨੇ ਬਰਾਉਨਜ਼,ਅੰਡਰ-19 ਲੰਬੀ ਛਾਲ ਲੜਕਿਆਂ ਦੇ ਵਿੱਚ ਚਿਰਾਗ ਕੁਲਹਾਣੀ ਨੇ ਗੋਲਡ,ਕੁਨਾਲ ਨੇ ਸਿਲਵਰ,ਹੈਵਿਨ ਜੈਨ ਨੇ ਬਰਾਉਨਜ਼, ਅੰਡਰ-17 ਲੜਕਿਆਂ ਦੇ ਲੋਂਗ ਜੰਪ ਦੇ ਵਿੱਚ ਈਸ਼ਾਨ ਮੋਹਆਮਾ ਨੇ ਗੋਲਡ,ਅਬੀਨਾਥ ਨੇ ਸਿਲਵਰ,ਅੰਗੁਸ਼ਕੇਵਤ ਨੇ ਬਰਾਉਨਜ਼, ਅੰਡਰ-19 ਲੜਕੀਆਂ ਦੀ 3000 ਮੀਟਰ ਦੌੜ ਦੇ ਵਿੱਚ ਅੰਸ਼ੂ ਨੇ ਗੋਲਡ,ਅਨੂਪਤੀ ਨੇ ਸਿਲਵਰ,ਵੰਸ਼ਿਕਾ ਨੇ ਬਰਾਉਨਜ਼,ਅੰਡਰ-17 ਲੜਕੀਆਂ ਦੀ 3000 ਮੀਟਰ ਦੌੜ ਦੇ ਵਿੱਚ ਗੁਰਅਸੀਸ ਕੌਰ ਨੇ ਗੋਲਡ,ਆਰਜੂ ਨੇ ਸਿਲਵਰ,ਅਦੀਤੀ ਰਜਾਕ ਨੇ ਬਰਾਉਨਜ਼, ਅੰਡਰ-19 ਲੜਕੀਆਂ ਦੀ ਜੈਵਲਿਨ ਥਰੋ ਦੇ ਵਿੱਚ ਗਿੰਨੀ ਨੇ ਗੋਲਡ,ਹਰਸ਼ੀਨੀ ਨੇ ਸਿਲਵਰ ਅਤੇ ਰਾਖੀ ਨੇ ਬਰਾਉਨਜ਼ ਮੈਡਲ ਜਿੱਤਿਆ।ਟੈਕਨੀਕਲ ਕਮੇਟੀ- ਸਰਬਜੀਤ ਸਿੰਘ,ਫੁਲੇਲ ਸਿੰਘ, ਸੁਖਚਰਨ ਸਿੰਘ,ਬਲਵਿੰਦਰ ਸਿੰਘ, ਹਰਭਜਨ ਸਿੰਘ,ਰੁਪਿੰਦਰ ਸਿੰਘ,ਗੁਰਦੀਪ ਸਿੰਘ ਧਾਲੀਵਾਲ ਡਿਊਟੀ ਨਿਭਾ ਰਹੇ ਹਨ।ਇਸ ਮੌਕੇ ਤੇ ਅਬਜਰਵਰ ਸੁਨੀਤਾ ਰਾਏ,ਸਕੂਲ ਟਰੱਸਟੀ ਕੁਨਾਲ ਅਗਰਵਾਲ,ਹਰੀਸ਼ ਸਿੰਘ ਰਾਵਤ, ਡਾ ਆਸਾ ਸਿੰਘ, ਸੁਰਿੰਦਰ ਸਿੰਘ ਗੁਰਾਇਆ, ਜਸਵਿੰਦਰ ਸਿੰਘ ਚੱਪੜ, ਨਵਦੀਪ ਕੌਰ, ਗੁਰਨਾਮ ਕੌਰ,ਅੰਮ੍ਰਿਤਪਾਲ ਕੌਰ, ਬਲਵਿੰਦਰ ਕੌਰ,ਭੁਪਿੰਦਰ ਕੌਰ ਸੰਧੂ,ਸਤਵਿੰਦਰ ਸਿੰਘ, ਨਿਰਭੈ ਸਿੰਘ ਟੌਹੜਾ,ਬਿਕਰਮ ਠਾਕੁਰ, ਦੀਪਇੰਦਰ ਸਿੰਘ,ਮਨਪ੍ਰੀਤ ਸਿੰਘ,ਸ਼ੁਭਮ ਕੁਮਾਰ, ਗੁਰਜੀਤ ਸਿੰਘ,ਸੁਰਿੰਦਰਪਾਲ ਸਿੰਘ ਐਸਪੀ,ਨਿਖਿਲ ਸ਼ਰਮਾ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here