Saturday, September 26, 2026
Home Patiala Updates ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਕਰਵਾਏ ਦੋ- ਰੋਜ਼ਾ ਇੰਟਰ-ਕਾਲਜ ਖੇਡ ਮੁਕਾਬਲੇ ਸੰਪੰਨ

ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਕਰਵਾਏ ਦੋ- ਰੋਜ਼ਾ ਇੰਟਰ-ਕਾਲਜ ਖੇਡ ਮੁਕਾਬਲੇ ਸੰਪੰਨ

0
3
-1000 ਤੋਂ ਵਧੇਰੇ ਖਿਡਾਰੀਆਂ ਨੇ ਹਿੱਸਾ ਲੈ ਕੇ ਖੇਡ ਪ੍ਰਤਿਭਾ ਦਿਖਾਈ- ਪ੍ਰੋ. ਗਿੱਲ

ਪਟਿਆਲਾ: ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਏ ਗਏ ਦੋ –ਰੋਜ਼ਾ ਇੰਟਰ-ਕਾਲਜ ਖੇਡ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਕਾਂਸਟੀਚਿਊਟ ਕਾਲਜਾਂ ਨੇ ਭਾਗ ਲਿਆ। ਇਨ੍ਹਾਂ ਖੇਡ ਮੁਕਬਾਲਿਆਂ ਵਿਚ ਵੱਖ ਵੱਖ ਖੇਡਾਂ ਕੱਬਡੀ, ਵਾਲੀਬਾਲ, ਬਾਕਸਿੰਗ ਅਤੇ ਬੇਸਬਾਲ ਆਦਿ ਨੂੰ ਸ਼ਾਮਲ ਕੀਤਾ ਗਿਆ। ਖੇਡ ਸਮਾਰੋਹ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕਰਦਿਆਂ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਖਿਡਾਰੀ ਸਾਡੇ ਸਮਾਜ ਦੇ ਪ੍ਰੇਰਨਾਸਰੋਤ ਹੁੰਦੇ ਹਨ ਤੇ ਖਿਡਾਰੀਆਂ ਦੇ ਜੀਵਨ ਤੋਂ ਸਮਾਜ ਸੇਧ ਪ੍ਰਾਪਤ ਕਰਦਾ ਹੈ।

ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਉਹਨਾਂ ਦੇ ਚੰਗੇ ਪ੍ਰਦਰਸ਼ਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸਾਰੇ ਖਿਡਾਰੀਆਂ ਨੂੰ ਲੱਖ-ਲੱਖ ਮੁਬਾਰਕਾਂ ਦਿੱਤੀਆਂ ਜਿਨ੍ਹਾਂ ਨੇ ਇੰਟਰਕਾਲਜ ਵਿੱਚ ਭਾਗ ਲੈ ਕੇ ਖੇਡਾਂ ਨੂੰ ਜਿਉਂਦਿਆਂ ਰੱਖਿਆ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ, ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਸਪੋਰਟਸ ਅਮਰਪ੍ਰੀਤ ਸਿੰਘ ਅਤੇ ਫਿਜ਼ੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਪ੍ਰੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਚੈਂਪੀਅਨਸ਼ਿਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖੇਡ ਮੁਕਾਬਲੇ ਚਾਰ ਵੱਖ-ਵੱਖ ਸਥਾਨਾਂ ‘ਤੇ ਕਰਵਾਏ ਗਏ ਜੋ ਕਿ ਲੀਗ-ਕਮ-ਨਾਕਆਊਟ ਅਧਾਰ ‘ਤੇ ਖੇਡੇ ਗਏ। ਇਸ ਦੌਰਾਨ ਪਰੰਪਰਾਗਤ ਅਤੇ ਸਰਕਲ ਸਟਾਈਲ ਕੱਬਡੀ ਦੇ ਮੁਕਾਬਲਿਆਂ ਵਿੱਚ ਖਿਡਾਰੀਆਂ ਦੀ ਸਰੀਰਕ ਤਾਕਤ ਅਤੇ ਰਣਨੀਤੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ।

ਲੜਕਿਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਰੋਇਲ ਕਾਲਜ, ਮਾਨਸਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਫਿਜ਼ੀਕਲ ਕਾਲਜ, ਪਟਿਆਲਾ ਨੇ ਪਹਿਲਾ ਸਥਾਨ ਤੇ ਰਿਹਾ। ਵਾਲੀਬਾਲ ਕੋਰਟ ‘ਤੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਵਿਚਕਾਰ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਦੇਖੇ ਗਏ, ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਵਿੱਚੋਂ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਵਾਲੀਬਾਲ ਮੁਕਾਬਲਿਆਂ ਵਿੱਚ ਫਿਜ਼ੀਕਲ ਐਜੁਕੇਸ਼ਨ, ਪਟਿਆਲਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਬਾਕਸਿੰਗ ਰਿੰਗ ਵਿੱਚ ਵੱਖ-ਵੱਖ ਭਾਰ ਵਰਗਾਂ ਦੇ ਮੁੱਕੇਬਾਜ਼ਾਂ ਨੇ ਆਪਣੀ ਤਕਨੀਕ, ਫੁਰਤੀ ਅਤੇ ਮੁੱਕੇਬਾਜ਼ੀ ਦੇ ਹੁਨਰ ਦਾ ਲੋਹਾ ਮਨਵਾਇਆ। ਬੇਸਬਾਲ ਦੇ ਮੈਚਾਂ ਵਿੱਚ ਖਿਡਾਰੀਆਂ ਦੀ ਟੀਮ ਤਾਲਮੇਲ ਅਤੇ ਸ਼ਾਨਦਾਰ ਹਿੱਟਾਂ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਅੰਤ ਵਿੱਚ ਵਾਈਸ ਚਾਂਸਲਰ ਡਾ. ਗਿੱਲ ਨੇ ਜੇਤੂ ਖਿਡਾਰੀਆਂ ਨੂੰ ਵੱਖ ਵੱਖ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।

LEAVE A REPLY

Please enter your comment!
Please enter your name here