Thursday, September 24, 2026
Home Patiala Updates ਭਗਵੰਤ ਮਾਨ ਸਰਕਾਰ ਨੇ ਲਈ ਆਯੁਰਵੇਦ ਵਿਭਾਗ ਦੀ ਸਾਰ, ਪਿਛਲੀਆਂ ਸਰਕਾਰਾਂ ਨੇ...

ਭਗਵੰਤ ਮਾਨ ਸਰਕਾਰ ਨੇ ਲਈ ਆਯੁਰਵੇਦ ਵਿਭਾਗ ਦੀ ਸਾਰ, ਪਿਛਲੀਆਂ ਸਰਕਾਰਾਂ ਨੇ ਅੱਖੋਂ ਪਰੋਖੇ ਕੀਤਾ-ਡਾ. ਬਲਬੀਰ ਸਿੰਘ

0
4
-ਸਿਹਤ ਮੰਤਰੀ ਵੱਲੋਂ 11ਵੇਂ ਕੌਮੀ ਆਯੁਰਵੇਦ ਦਿਵਸ ਮੌਕੇ ‘ਆਯੁਰਵੇਦ ਚੈਟਬੋਟ’ ਦੀ ਸ਼ੁਰੂਆਤ
 
-ਕਿਹਾ, ਸਾਡੇ ਵਿਗੜੇ ਆਹਾਰ ਦੇ ਵਿਹਾਰ ਕਾਰਨ ਲੱਗੀਆਂ ਬਿਮਾਰੀਆਂ ਦਾ ਜੜ੍ਹ ਤੋਂ ਹੱਲ ਕਰਦਾ ਹੈ ਆਯੁਰਵੇਦ

ਪਟਿਆਲਾ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਅੱਖੋਂ ਪਰੋਖੇ ਕੀਤੇ ਗਏ ਆਯੁਰਵੇਦ ਵਿਭਾਗ ਦੀ ਸਾਰ ਲੈਂਦਿਆਂ ਇਸ ਦੀ ਕਾਇਆਂ ਕਲਪ ਕੀਤੀ ਹੈ। ਡਾ. ਬਲਬੀਰ ਸਿੰਘ ਅੱਜ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਵਿਖੇ ‘ਸਵੱਸਥ ਭਵਿੱਖ ਲਈ ਆਯੁਰਵੇਦ’ ਦੀ ਥੀਮ ਹੇਠ ਮਨਾਏ ਗਏ 11ਵੇਂ ਰਾਸ਼ਟਰੀ ਆਯੁਰਵੇਦ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਸਿਹਤ ਮੰਤਰੀ ਨੇ ਦੱਸਿਆ ਕਿ ਬਹੁਤ ਅਫ਼ਸੋਸ ਦੀ ਗੱਲ ਸੀ ਕਿ ਆਯੁਵੈਦਿਕ ਵਿਭਾਗ ਦਾ ਕੋਈ ਵਾਲੀ ਵਾਰਸ ਹੀ ਨਹੀਂ ਸੀ ਤੇ 1954 ਤੋਂ ਬਾਅਦ ਪਹਿਲੀ ਵਾਰ ਭਗਵੰਤ ਮਾਨ ਸਰਕਾਰ ਨੇ ਪਟਿਆਲਾ ਦਾ ਸਰਕਾਰੀ ਆਯੁਰਵੈਦਿਕ ਕਾਲਜ ‘ਚ 23 ਰੈਗੂਲਰ ਅਧਿਆਪਕ ਤੇ ਪ੍ਰਿੰਸੀਪਲ ਸਮੇਤ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤੇ ਸਪੈਸ਼ਲਿਸਟ ਅਮਲਾ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 7.7 ਕਰੋੜ ਰੁਪਏ ਦੀ ਦਵਾਈ ਖਰੀਦੀ ਗਈ ਹੈ, 7 ਸਰਕਾਰੀ ਆਯੁਰਵੇਦਿਕ ਡਿਸਪੈਂਸਰੀਆਂ ਦੀ ਮੁਰੰਮਤ ਕਰਵਾਈ ਗਈ, 10 ਕਰੋੜ ਰੁਪਏ ਦਾ ਹੋਰ ਟੈਂਡਰ ਲਗਾਇਆ ਗਿਆ ਹੈ।
ਡਾ. ਬਲਬੀਰ ਸਿੰਘ ਨੇ ਆਯੁਰਵੈਦਿਕ ਚੈਟਬੋਟ ਦੀ ਸ਼ੁਰੂਆਤ ਕਰਦਿਆਂ ਆਯੁਰਵੈਦਿਕ ਡਾਕਟਰਾਂ ਨੂੰ ਸੱਦਾ ਦਿੱਤਾ ਕਿ ਉਹ ਪਹਿਲੇ ਪੜਾਅ ਹੇਠ 20 ਦੇ ਕਰੀਬ ਪਿੰਡ ਅਪਣਾ ਕੇ ਆਯੁਰਵੈਦਿਕ ਇਲਾਜ ਪ੍ਰਣਾਲੀ ਤੇ ਦੂਜੀਆਂ ਪੱਧਤੀਆਂ ਨਾਲ ਇਲਾਜ ਕਰਨ ਬਾਰੇ ਅਧਿਐਨ ਕਰਨ।
ਸਿਹਤ ਮੰਤਰੀ ਨੇ ਕਿਹਾ ਕਿ ਵਿਗੜੇ ਆਚਾਰ-ਵਿਹਾਰ ਕਰਕੇ ਮਨੁੱਖ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਪਰੰਤੂ ਆਯੁਰਵੇਦ ਵਿੱਚ ਮਨੁੱਖ ਦੀ ਖੁਰਾਕ ਨੂੰ ਦਵਾਈ ਦੀ ਤਰ੍ਹਾਂ ਵਰਤਕੇ ਗੰਭੀਰ ਬਿਮਾਰੀਆਂ ਦਾ ਇਲਾਜ ਜੜ੍ਹ ਤੋਂ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੀ ਪ੍ਰਾਚੀਨ ਤੇ ਵਿਗਿਆਨਕ ਚਿਕਿਤਸਾ ਪ੍ਰੰਪਰਾ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ, ਜਿਸ ਲਈ ਪਿੰਡ-ਪਿੰਡ ਨਵ ਗ੍ਰਹਿ ਵਾਟਿਕਾ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੰਜੀਵ ਸੂਦ, ਰਜਿਸਟਰਾਰ ਡਾ. ਸੰਜੀਵ ਗੋਇਲ, ਡਾਇਰੈਕਟਰ ਆਯੁਰਵੈਦਾ ਡਾ. ਰਮਨ ਖੰਨਾ, ਸੀਐਮ ਯੋਗਸ਼ਾਲਾ ਦੇ ਕੁਆਰਡੀਨੇਟਰ ਅਮਰੇਸ਼ ਕੁਮਾਰ ਤੇ ਕਮਲੇਸ਼ ਮਿਸ਼ਰਾ, ਸਰਕਾਰੀ ਆਯੁਰਵੈਦਿਕ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ, ਜ਼ਿਲ੍ਹਾ ਆਯੁਰਵੈਦਿਕ ਤੇ ਯੁਨਾਨੀ ਅਫ਼ਸਰ ਡਾ. ਮੋਹਨ ਲਾਲ, ਕੰਟਰੋਲਰ ਇਮਤਿਹਾਨ ਡਾ. ਅੰਜੂ ਬਾਲਾ, ਆਯੁਰਵੈਦਾ ਸਲਾਹਕਾਰ ਡਾ. ਰਾਜੀਵ ਮਹਿਤਾ ਅਤੇ ਵੱਡੀ ਗਿਣਤੀ ਆਯੁਰਵੈਦਿਕ ਮੈਡੀਕਲ ਅਫ਼ਸਰ ਤੇ ਵਿਦਿਆਰਥੀ ਮੌਜੂਦ ਸਨ।

LEAVE A REPLY

Please enter your comment!
Please enter your name here