ਕੁੱਪ ਕਲਾਂ/ਅਮਰਗੜ੍ਹ/ਮਾਲੇਰਕੋਟਲਾ, 22 ਸਤੰਬਰ:
ਕਿਹਾ, ਲੋਕਾਂ ਦੀ ਰਾਏ ਸੁਣਨਾ ਵੀ ਜਵਾਬਦੇਹ ਸਿਆਸਤ ਦਾ ਹਿੱਸਾ; ‘ਆਪ’ ਦੀ ਮੈਂਬਰਸ਼ਿਪ ਮੁਹਿੰਮ ਤਹਿਤ ਲੋਕਾਂ ਨੂੰ ਜਨਤਕ ਸਾਂਝ ਨਾਲ ਜੁੜਨ ਦਾ ਸੱਦਾ
ਸਰਕਾਰੀ ਸਹੂਲਤਾਂ ਨਾਲ ਘਰੇਲੂ ਬਜਟ ’ਤੇ ਪਏ ਅਸਰ ਦਾ ਲੋਕ ਖ਼ੁਦ ਕਰਨ ਮੁਲਾਂਕਣ; 24 ਸਤੰਬਰ ਦੇ ਡਰੋਨ ਸ਼ੋਅ ’ਚ ਸ਼ਾਮਲ ਹੋਣ ਦੀ ਵੀ ਕੀਤੀ ਅਪੀਲ
ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਅਮੀਰ ਨਗਰ ਦੁੱਲਮਾ ਵਿੱਚ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਮ ਆਦਮੀ ਪਾਰਟੀ ਦੀ ਸੂਬਾ ਪੱਧਰੀ ਡੋਰ-ਟੂ-ਡੋਰ ਅਤੇ ਮੈਂਬਰਸ਼ਿਪ ਮੁਹਿੰਮ ਤਹਿਤ ਘਰ-ਘਰ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਪੰਜਾਬ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਦੇ ਕੰਮਾਂ ਸਬੰਧੀ ਰਿਪੋਰਟ ਕਾਰਡ ਸਾਂਝਾ ਕਰਨ ਦੇ ਨਾਲ ਲੋਕਾਂ ਦੀ ਰਾਏ, ਸੁਝਾਅ ਅਤੇ ਸਥਾਨਕ ਲੋੜਾਂ ਵੀ ਸੁਣੀਆਂ।
ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕ ਹੀ ਸਰਕਾਰ ਦੇ ਕੰਮਾਂ ਦੇ ਅਸਲ ਮੁਲਾਂਕਣਕਰਤਾ ਹਨ। ਇਸ ਲਈ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਵੇਰਵਾ ਲੋਕਾਂ ਦੇ ਦਰ ਤੱਕ ਲਿਜਾਣ ਦੇ ਨਾਲ ਉਨ੍ਹਾਂ ਤੋਂ ਸਿੱਧਾ ਫੀਡਬੈਕ ਲੈਣਾ ਵੀ ਇਸ ਮੁਹਿੰਮ ਦਾ ਮਕਸਦ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਬਿਜਲੀ, ਸਿਹਤ, ਸਿੱਖਿਆ, ਰੁਜ਼ਗਾਰ, ਖੇਡਾਂ, ਸੜਕਾਂ, ਪੇਂਡੂ ਵਿਕਾਸ ਅਤੇ ਸਿੰਜਾਈ ਸਮੇਤ ਵੱਖ-ਵੱਖ ਖੇਤਰਾਂ ਨੂੰ ਆਪਣੀਆਂ ਤਰਜੀਹਾਂ ਵਿੱਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਅਤੇ ਸਰਕਾਰੀ ਸਿਹਤ ਤੇ ਸਿੱਖਿਆ ਸਹੂਲਤਾਂ ਦਾ ਉਦੇਸ਼ ਆਮ ਪਰਿਵਾਰ ਦੇ ਰੋਜ਼ਾਨਾ ਖ਼ਰਚਿਆਂ ਨੂੰ ਘਟਾਉਣਾ ਹੈ। ਕਿਸਾਨਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਵਧਾਉਣ ਲਈ ਵੀ ਕੰਮ ਕੀਤੇ ਜਾ






