Friday, September 11, 2026
Home Punjab ਡੇਰਾ ਬਾਬਾ ਨਾਨਕ ਸਰਹੱਦ ’ਤੇ ਡ੍ਰੋਨ ਬਰਾਮਦ, ਮੈਗਜ਼ੀਨ ਵੀ ਮਿਲੇ

ਡੇਰਾ ਬਾਬਾ ਨਾਨਕ ਸਰਹੱਦ ’ਤੇ ਡ੍ਰੋਨ ਬਰਾਮਦ, ਮੈਗਜ਼ੀਨ ਵੀ ਮਿਲੇ

0
4

ਡੇਰਾ ਬਾਬਾ ਨਾਨਕ: ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਡ੍ਰੋਨ ਦੀ ਗਤੀਵਿਧੀ ਦਾ ਪਤਾ ਲੱਗਣ ਤੋਂ ਬਾਅਦ ਸਰਚ ਆਪ੍ਰੇਸ਼ਨ ਚਲਾ ਕੇ ਇੱਕ ਡ੍ਰੋਨ ਅਤੇ 3-4 ਮੈਗਜ਼ੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਮੁਤਾਬਕ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਬਸੰਤਰ ’ਤੇ ਤਾਇਨਾਤ ਜਵਾਨਾਂ ਨੇ ਬੀਤੀ ਰਾਤ ਸਰਹੱਦੀ ਇਲਾਕੇ ਵਿੱਚ ਡ੍ਰੋਨ ਦੀ ਹਲਚਲ ਦੇਖੀ। ਇਸ ਤੋਂ ਬਾਅਦ ਐਂਟੀ-ਡ੍ਰੋਨ ਪ੍ਰਬੰਧਾਂ ਰਾਹੀਂ ਇਲਾਕੇ ’ਤੇ ਨਿਗਰਾਨੀ ਕੀਤੀ ਗਈ।

ਇਸ ਤੋਂ ਬਾਅਦ ਭਾਰਤੀ ਖੇਤਰ ਵਿੱਚ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਜਵਾਨਾਂ ਨੂੰ ਇੱਕ ਡ੍ਰੋਨ ਅਤੇ ਕੁਝ ਮੈਗਜ਼ੀਨ ਬਰਾਮਦ ਹੋਏ। ਮੁੱਢਲੀ ਜਾਣਕਾਰੀ ਮੁਤਾਬਕ ਡ੍ਰੋਨ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਆਇਆ ਸੀ।

ਘਟਨਾ ਦੀ ਸੂਚਨਾ ਮਿਲਣ ’ਤੇ ਡੇਰਾ ਬਾਬਾ ਨਾਨਕ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬਰਾਮਦ ਕੀਤੇ ਗਏ ਡ੍ਰੋਨ ਅਤੇ ਹੋਰ ਸਾਮਾਨ ਦੀ ਜਾਂਚ ਬੀਐਸਐਫ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਸਰਹੱਦ ’ਤੇ ਡ੍ਰੋਨ ਗਤੀਵਿਧੀਆਂ ਨੂੰ ਦੇਖਦਿਆਂ ਬੀਐਸਐਫ ਵੱਲੋਂ ਇਲਾਕੇ ਵਿੱਚ ਨਿਗਰਾਨੀ ਅਤੇ ਸਰਚ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ।

 

LEAVE A REPLY

Please enter your comment!
Please enter your name here