Wednesday, September 9, 2026
Home Patiala Updates ਫੂਡ ਕਮਿਸ਼ਨ ਪੰਜਾਬ ਵੱਲੋਂ ਪਟਿਆਲਾ ਦੇ ਡਿੱਪੂ ਹੋਲਡਰ ਮਨਮੋਹਨ ਅਰੋੜਾ ‘ਬੈਸਟ ਐਵਾਰਡ’...

ਫੂਡ ਕਮਿਸ਼ਨ ਪੰਜਾਬ ਵੱਲੋਂ ਪਟਿਆਲਾ ਦੇ ਡਿੱਪੂ ਹੋਲਡਰ ਮਨਮੋਹਨ ਅਰੋੜਾ ‘ਬੈਸਟ ਐਵਾਰਡ’ ਨਾਲ ਸਨਮਾਨਿਤ

0
2

ਪਟਿਆਲਾ: ਪੰਜਾਬ ਫੂਡ ਕਮਿਸ਼ਨ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਡਿੱਪੂ ਹੋਲਡਰ ਸ੍ਰੀ ਮਨਮੋਹਨ ਅਰੋੜਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ‘ਬੈਸਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪੰਜਾਬ ਫੂਡ ਸਪਲਾਈ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਅਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਵੱਲੋਂ ਸ੍ਰੀ ਮਨਮੋਹਨ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ, ਸ੍ਰੀ ਵਿਜੇ ਦੱਤ, ਡਾ. ਜੇ.ਐਸ. ਬੇਦੀ, ਡਾ. ਸਤੀਸ਼ ਵਰਮਾ, ਡਾਇਰੈਕਟਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਾਇਰੈਕਟਰ ਸ੍ਰੀਮਤੀ ਅੰਜੂਮਨ ਭਾਸਕਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀ ਅਤੇ ਪਟਿਆਲਾ ਤੋਂ ਡੀ.ਐੱਫ.ਐੱਸ.ਸੀ. ਸ੍ਰੀ ਅਮਰਿੰਦਰ ਸਿੰਘ, ਇੰਸਪੈਕਟਰ, ਹਾਜ਼ਰ ਸਨ।

ਇਸ ਸਨਮਾਨ ’ਤੇ ਰਾਸ਼ਨ ਡਿੱਪੂ ਹੋਲਡਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਰਾਮਪਾਲ ਮਹਾਜਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੰਜਾਬ ਫੂਡ ਕਮਿਸ਼ਨ ਅਤੇ ਫੂਡ ਸਪਲਾਈ ਵਿਭਾਗ ਦਾ ਧੰਨਵਾਦ ਕੀਤਾ ਗਿਆ। ਪਟਿਆਲਾ ਰਾਸ਼ਨ ਡਿੱਪੂ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਦੀਪ ਕਪਿਲਾ, ਸੀਨੀਅਰ ਮੀਤ ਪ੍ਰਧਾਨ ਸ੍ਰੀ ਜਰਨੈਲ ਸਿੰਘ , ਜਨਰਲ ਸਕੱਤਰ ਸ੍ਰੀ ਗੁਰਿੰਦਰ ਸਿੰਘ, ਪੰਜਾਬ ਪ੍ਰੈਸ ਸਕੱਤਰ ਸ੍ਰੀ ਸੁਦਰਸ਼ਨ ਮਿੱਤਲ, ਕੈਸ਼ੀਅਰ ਸ੍ਰੀ ਸੁਦਰਸ਼ਨ ਕਿੰਗਰ ਅਤੇ ਸ੍ਰੀ ਸਤੀਸ਼ ਕੁਮਾਰ ਨੇ ਸ੍ਰੀ ਮਨਮੋਹਨ ਅਰੋੜਾ ਨੂੰ ਮਿਲੇ ਇਸ ਮਾਣ-ਸਨਮਾਨ ਲਈ ਵਧਾਈ ਦਿੱਤੀ।

ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸ੍ਰੀ ਮਨਮੋਹਨ ਅਰੋੜਾ ਨੂੰ ਮਿਲਿਆ ਇਹ ਸਨਮਾਨ ਪਟਿਆਲਾ ਜ਼ਿਲ੍ਹੇ ਦੇ ਸਮੂਹ ਰਾਸ਼ਨ ਡਿੱਪੂ ਹੋਲਡਰਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਹੋਰ ਡਿੱਪੂ ਹੋਲਡਰਾਂ ਨੂੰ ਵੀ ਆਪਣੀਆਂ ਸੇਵਾਵਾਂ ਹੋਰ ਬਿਹਤਰ ਢੰਗ ਨਾਲ ਨਿਭਾਉਣ ਲਈ ਪ੍ਰੇਰਣਾ ਮਿਲੇਗੀ

LEAVE A REPLY

Please enter your comment!
Please enter your name here