ਜਲੰਧਰ: ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਅੱਜ ਦੀ ਸ਼ੁਰੂਆਤ ਕੁਝ ਰਾਹਤ ਵਾਲੀ ਰਹੀ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਅੱਜ 24 ਕੈਰੇਟ ਸੋਨੇ ਦੀ ਕੀਮਤ 1,57,300 ਰੁਪਏ ਦਰਜ ਕੀਤੀ ਗਈ, ਜਦਕਿ ਪਿਛਲੇ ਦਿਨ ਇਹ 1,58,300 ਰੁਪਏ ਸੀ। ਇਸ ਤਰ੍ਹਾਂ 24 ਕੈਰੇਟ ਸੋਨੇ ਦੀ ਕੀਮਤ ਵਿੱਚ 1,000 ਰੁਪਏ ਦੀ ਕਮੀ ਆਈ ਹੈ।
ਇਸੇ ਤਰ੍ਹਾਂ 22 ਕੈਰੇਟ ਸੋਨਾ ਅੱਜ 1,46,290 ਰੁਪਏ ’ਤੇ ਆ ਗਿਆ ਹੈ। ਪਿਛਲੇ ਦਿਨ ਇਸ ਦੀ ਕੀਮਤ 1,47,220 ਰੁਪਏ ਸੀ, ਯਾਨੀ ਇਸ ਵਿੱਚ 930 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।
ਚਾਂਦੀ ਵੀ ਹੋਈ ਸਸਤੀ
ਚਾਂਦੀ ਦੀ ਕੀਮਤ ਵਿੱਚ ਵੀ ਅੱਜ ਕਮੀ ਦੇਖਣ ਨੂੰ ਮਿਲੀ। ਅੱਜ ਚਾਂਦੀ 2,42,000 ਰੁਪਏ ’ਤੇ ਦਰਜ ਕੀਤੀ ਗਈ, ਜਦਕਿ ਪਿਛਲੇ ਦਿਨ ਇਸ ਦੀ ਕੀਮਤ 2,44,500 ਰੁਪਏ ਸੀ। ਇਸ ਤਰ੍ਹਾਂ ਚਾਂਦੀ 2,500 ਰੁਪਏ ਸਸਤੀ ਹੋਈ ਹੈ।
ਅੱਜ ਦੀਆਂ ਕੀਮਤਾਂ:
- 24 ਕੈਰੇਟ ਸੋਨਾ: ₹1,57,300
- 22 ਕੈਰੇਟ ਸੋਨਾ: ₹1,46,290
- ਚਾਂਦੀ: ₹2,42,000






