
ਵਾਸ਼ਿੰਗਟਨ: ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਦਰਮਿਆਨ ਅਮਰੀਕੀ ਫੌਜ ਨੇ ਹੋਰਮੁਜ਼ ਜਲਡਮਰੂਮੱਧ ਦੇ ਆਲੇ-ਦੁਆਲੇ ਈਰਾਨ ਦੇ ਕਰੀਬ 60 ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚ ਏਅਰ ਡਿਫੈਂਸ ਸਿਸਟਮ, ਰਡਾਰ, ਮਾਈਨ ਲੇਇੰਗ ਸਮਰੱਥਾ ਅਤੇ ਸੰਚਾਰ ਠਿਕਾਣੇ ਸ਼ਾਮਲ ਸਨ।
ਇਸੇ ਦੌਰਾਨ ਅਮਰੀਕੀ ਫੌਜ ਨੇ 40 ਵਪਾਰਕ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹੋਏ ਕਰੀਬ 1.8 ਕਰੋੜ ਬੈਰਲ ਤੇਲ ਨੂੰ ਹੋਰਮੁਜ਼ ਜਲਡਮਰੂਮੱਧ ਰਾਹੀਂ ਲੰਘਾਇਆ। ਇਹ ਜੰਗ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਡੀ ਅਜਿਹੀ ਕਾਰਵਾਈ ਦੱਸੀ ਜਾ ਰਹੀ ਹੈ।
ਅਮਰੀਕੀ ਬਲਾਂ ਨੇ ਜਹਾਜ਼ਾਂ ਦੀ ਸੁਰੱਖਿਆ ਦੌਰਾਨ ਈਰਾਨੀ ਡਰੋਨ ਹਮਲਿਆਂ ਦਾ ਵੀ ਸਾਹਮਣਾ ਕੀਤਾ ਅਤੇ ਕਈ ਐਂਟੀ-ਸ਼ਿਪ ਮਿਜ਼ਾਈਲਾਂ ਨੂੰ ਨਸ਼ਟ ਕੀਤਾ। ਹੋਰਮੁਜ਼ ਜਲਡਮਰੂਮੱਧ ਵਿਸ਼ਵ ਦੇ ਤੇਲ ਵਪਾਰ ਲਈ ਬੇਹੱਦ ਮਹੱਤਵਪੂਰਨ ਸਮੁੰਦਰੀ ਰਸਤਾ ਹੈ।





