HomePunjabLudhianaਡਿਪਟੀ ਕਮਿਸ਼ਨਰ ਨੇ ਮਿਸ਼ਨ ਜੀਵਨੀ ਤਹਿਤ ਐਸ.ਐਮ.ਓਜ਼ ਨਾਲ ਦੂਜੀ ਸਮੀਖਿਆ ਮੀਟਿੰਗ ਕੀਤੀ

ਡਿਪਟੀ ਕਮਿਸ਼ਨਰ ਨੇ ਮਿਸ਼ਨ ਜੀਵਨੀ ਤਹਿਤ ਐਸ.ਐਮ.ਓਜ਼ ਨਾਲ ਦੂਜੀ ਸਮੀਖਿਆ ਮੀਟਿੰਗ ਕੀਤੀ

ਲੁਧਿਆਣਾ, 2 ਸਤੰਬਰ:

ਮਿਸ਼ਨ ਜੀਵਨੀ ਦੀ ਵਿਸ਼ੇਸ਼ ਤੀਬਰ ਮੁਹਿੰਮ ਤਹਿਤ ਦੂਜੀ ਸਮੀਖਿਆ ਮੀਟਿੰਗ ਸਰਕਟ ਹਾਊਸ, ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 25 ਅਗਸਤ 2026 ਨੂੰ ਜਾਰੀ ਨਿਰਦੇਸ਼ਾਂ ਦੀ ਪਾਲਣਾ ਦੀ ਸਮੀਖਿਆ ਕਰਦਿਆਂ ਉੱਚ-ਜੋਖਮ ਵਾਲੀਆਂ ਗਰਭ ਅਵਸਥਾਵਾਂ (ਐਚ.ਆਰ.ਪੀ.) ਦੀ ਪਛਾਣ, ਟਰੈਕਿੰਗ, ਫਾਲੋ-ਅਪ ਅਤੇ ਕਾਉਂਸਲਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਸਥਾਰਪੂਰਵਕ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਇਸ ਮੌਕੇ ਵਿਸ਼ੇਸ਼ ਡਿਊਟੀ (ਸ਼ਹਿਰੀ ਮਾਮਲੇ) ਅਧਿਕਾਰੀ ਡਾ. ਪ੍ਰਗਤੀ ਵਰਮਾ, ਆਈ.ਏ.ਐਸ., ਸਿਵਲ ਸਰਜਨ ਡਾ. ਰਮਨਦੀਪ ਕੌਰ, ਜ਼ਿਲ੍ਹਾ ਪਰਿਵਾਰ ਨਿਯੋਜਨ ਅਧਿਕਾਰੀ ਡਾ. ਅਮਨਪ੍ਰੀਤ ਕੌਰ, ਨੋਡਲ ਅਧਿਕਾਰੀ ਸ੍ਰੀ ਜੀਵਨਦੀਪ ਸਿੰਘ, ਸੀ.ਜੀ.ਓ. ਸ੍ਰੀ ਅੰਬਰ ਬੰਦੋਪਾਧਿਆਏ ਅਤੇ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ.) ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਸਾਰੇ ਐਸ.ਐਮ.ਓਜ਼ ਨੂੰ ਐਚ.ਆਰ.ਪੀ. ਦੀ ਟਰੈਕਿੰਗ ਲਈ ਮਹੀਨਾਵਾਰ ਡਿਊਟੀ ਰੋਸਟਰ ਤਿਆਰ ਕਰਨ ਅਤੇ ਬਲਾਕ ਅੰਕੜਾ ਸਹਾਇਕਾਂ (ਬੀ.ਐਸ.ਏ.) ਦੇ ਸਹਿਯੋਗ ਨਾਲ ਰੋਟੇਸ਼ਨਲ ਟੈਲੀਫੋਨ ਫਾਲੋ-ਅਪ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਹਰ ਮੰਗਲਵਾਰ ਐਕਸ਼ਨ ਟੇਕਨ ਰਿਪੋਰਟ ਰਾਹੀਂ ਪਿਛਲੇ ਹਫ਼ਤੇ ਕੀਤੇ ਫਾਲੋ-ਅਪਸ ਦੀ ਗਿਣਤੀ ਵੀ ਦਰਜ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਹਿਲੀ ਏ.ਐਨ.ਸੀ. ਜਾਂਚ ਦੌਰਾਨ ਘੱਟ-ਜੋਖਮ ਵਾਲੀ ਪਾਈ ਗਈ ਗਰਭਵਤੀ ਬਾਅਦ ਵਿੱਚ ਐਚ.ਆਰ.ਪੀ. ਸ਼੍ਰੇਣੀ ਵਿੱਚ ਆਉਂਦੀ ਹੈ ਤਾਂ ਉਸਦੀ ਸਥਿਤੀ ਵਿੱਚ ਤਬਦੀਲੀ ਤੁਰੰਤ ਫਲੈਗ ਕਰਕੇ ਐਚ.ਆਰ.ਪੀ. ਡਾਟਾ ਵਿੱਚ ਸ਼ਾਮਲ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਆਸ਼ਾ ਵਰਕਰ ਤੋਂ ਏ.ਐਨ.ਐਮ., ਅਤੇ ਅੱਗੇ ਐਲ.ਐਚ.ਵੀ. ਅਤੇ ਬੀ.ਐਸ.ਏ. ਤੱਕ ਤੁਰੰਤ ਪਹੁੰਚਾਈ ਜਾਵੇ।

ਐਚ.ਆਰ.ਪੀ. ਮਾਮਲਿਆਂ ਵਿੱਚ ਕਾਉਂਸਲਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਏ.ਐਨ.ਐਮਜ਼ ਵੱਲੋਂ ਹਰ ਕੇਸ ਸਬੰਧਤ ਐਸ.ਐਮ.ਓ. ਨੂੰ ਫਲੈਗ ਕੀਤਾ ਜਾਵੇਗਾ। ਐਸ.ਐਮ.ਓਜ਼ ਆਪਣੇ ਖੇਤਰਾਂ ਵਿੱਚ ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਨੂੰ ਹਫ਼ਤਾਵਾਰ ਸੰਵੇਦਨਸ਼ੀਲ ਕਰਨ ਦੇ ਨਾਲ ਕਾਰਵਾਈ ਰਿਪੋਰਟ ਪੇਸ਼ ਕਰਨਗੇ ਅਤੇ ਹਰੇਕ ਬਲਾਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੀ ਆਸ਼ਾ ਵਰਕਰ ਦਾ ਨਾਮ ਵੀ ਭੇਜਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਐਚ.ਆਰ.ਪੀ. ਮਰੀਜ਼ ਨੂੰ ਇਲਾਜ ਕਰ ਰਹੀ ਡਾਕਟਰ ਵੱਲੋਂ ਸਪੱਸ਼ਟ ਤੌਰ ’ਤੇ ਦੱਸਿਆ ਜਾਵੇ ਕਿ ਅਗਲੇ ਪ੍ਰਬੰਧਨ ਲਈ ਉਸਨੂੰ ਕਿੱਥੇ ਜਾਣਾ ਹੈ। ਇਸ ਤੋਂ ਇਲਾਵਾ ਐਸ.ਐਮ.ਓਜ਼ ਆਪਣੇ ਅਧਿਕਾਰ ਖੇਤਰਾਂ ਅਧੀਨ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਦਾ ਨਿਰੀਖਣ ਕਰਨ। ਕੂਮ ਕਲਾਂ ਅਤੇ ਸਾਹਨੇਵਾਲ ਬਲਾਕਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ ਗਈ।

ਸਾਰੇ ਸਬੰਧਤ ਅਧਿਕਾਰੀਆਂ ਨੂੰ 8 ਸਤੰਬਰ 2026 ਤੱਕ ਆਪਣੀਆਂ ਪਾਲਣਾ ਰਿਪੋਰਟਾਂ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments