Monday, August 31, 2026
Home National J&K FDA ਦੀ ਵੱਡੀ ਕਾਰਵਾਈ, ਘਿਓ ਦੇ 10 ਬ੍ਰਾਂਡਾਂ ਦੀ ਵਿਕਰੀ ’ਤੇ...

J&K FDA ਦੀ ਵੱਡੀ ਕਾਰਵਾਈ, ਘਿਓ ਦੇ 10 ਬ੍ਰਾਂਡਾਂ ਦੀ ਵਿਕਰੀ ’ਤੇ ਰੋਕ

J&K FDA ਨੇ ਘਿਓ ਦੇ 10 ਬ੍ਰਾਂਡਾਂ ’ਤੇ ਲਗਾਈ ਪਾਬੰਦੀ

0
7

ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਨੇ ਘਿਓ ਦੀ ਗੁਣਵੱਤਾ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਘਿਓ ਦੇ 10 ਬ੍ਰਾਂਡਾਂ ਅਤੇ ਪਛਾਣੇ ਗਏ ਬੈਚਾਂ ਦੀ ਵਿਕਰੀ, ਸਟੋਰੇਜ, ਵੰਡ ਅਤੇ ਡਿਸਪਲੇ ’ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਲੈਬਾਰਟਰੀ ਜਾਂਚ ਵਿੱਚ ਇਨ੍ਹਾਂ ਨਮੂਨਿਆਂ ਨੂੰ ਮਿਆਰ ਤੋਂ ਘੱਟ, ਅਸੁਰੱਖਿਅਤ ਜਾਂ ਗਲਤ ਲੇਬਲ ਵਾਲਾ ਪਾਇਆ ਗਿਆ।

ਇਹ ਕਾਰਵਾਈ Food Safety and Standards Act, 2006 ਤਹਿਤ ਕੀਤੀ ਗਈ ਹੈ। ਨਮੂਨਿਆਂ ਦੀ ਜਾਂਚ ਗਾਜ਼ੀਆਬਾਦ ਦੀ ਨੈਸ਼ਨਲ ਫੂਡ ਲੈਬਾਰਟਰੀ ਅਤੇ ਕਸ਼ਮੀਰ ਦੀ ਫੂਡ ਟੈਸਟਿੰਗ ਲੈਬਾਰਟਰੀ ਵਿੱਚ ਕੀਤੀ ਗਈ।

ਪਾਬੰਦੀ ਵਾਲੇ ਬ੍ਰਾਂਡਾਂ ਵਿੱਚ Dairy Mohan, Apna Dairy Milk, Milk Bite, Nandni, Shahi Taj, Daawat Fresh, Nand Krishna, Vandu, Dairy Milk ਅਤੇ Mohan Dairy ਸ਼ਾਮਲ ਹਨ। ਇਨ੍ਹਾਂ ਦੇ ਨਮੂਨੇ ਅਨੰਤਨਾਗ, ਸ਼ਾਂਗਸ, ਲਾਰਨੂ, ਬਿਜਬਿਹਾਰਾ, ਸਾਂਬਾ, ਕਠੂਆ, ਜੰਮੂ, ਤ੍ਰਾਲ ਅਤੇ ਪੰਪੋਰ ਸਮੇਤ ਕਈ ਇਲਾਕਿਆਂ ਤੋਂ ਲਏ ਗਏ ਸਨ।

ਜਾਂਚ ਦੌਰਾਨ ਕੁਝ ਨਮੂਨਿਆਂ ਵਿੱਚ ਬੀਟਾ-ਸਿਟੋਸਟੀਰੋਲ ਜਾਂ ਵਿਦੇਸ਼ੀ ਵਨਸਪਤੀ ਚਰਬੀ ਮਿਲੀ। ਇਸ ਤੋਂ ਇਲਾਵਾ ਬੌਡੋਇਨ ਟੈਸਟ ਪਾਜ਼ੀਟਿਵ ਆਉਣ ਅਤੇ ਫੈਟੀ ਐਸਿਡ ਪ੍ਰੋਫਾਈਲ ਵਿੱਚ ਗੜਬੜ ਵਰਗੀਆਂ ਕਮੀਆਂ ਵੀ ਸਾਹਮਣੇ ਆਈਆਂ।

FDA ਨੇ ਦੁਕਾਨਦਾਰਾਂ, ਥੋਕ ਵਿਕਰੇਤਾਵਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਪ੍ਰਭਾਵਿਤ ਬੈਚਾਂ ਦੀ ਵਿਕਰੀ ਤੁਰੰਤ ਰੋਕ ਕੇ ਸਟਾਕ ਹਟਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ 48 ਘੰਟਿਆਂ ਅੰਦਰ ਸਟਾਕ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਹੈ।

ਖਰੀਦਣ ਸਮੇਂ ਬ੍ਰਾਂਡ, ਬੈਚ ਨੰਬਰ ਅਤੇ ਪੈਕਿੰਗ ਦੀ ਤਾਰੀਖ ਜ਼ਰੂਰ ਜਾਂਚਣ ਦੀ ਅਪੀਲ ਕੀਤੀ ਗਈ ਹੈ।

LEAVE A REPLY

Please enter your comment!
Please enter your name here