Thursday, August 27, 2026
Home National ਨੰਗਲ ’ਚ ਕਥਿਤ ਨਸ਼ਾ ਤਸਕਰ ਦੇ ਗੈਰ-ਕਾਨੂੰਨੀ ਢਾਂਚੇ ’ਤੇ ਚੱਲਿਆ ਪੀਲਾ ਪੰਜਾ

ਨੰਗਲ ’ਚ ਕਥਿਤ ਨਸ਼ਾ ਤਸਕਰ ਦੇ ਗੈਰ-ਕਾਨੂੰਨੀ ਢਾਂਚੇ ’ਤੇ ਚੱਲਿਆ ਪੀਲਾ ਪੰਜਾ

0
4

ਨੰਗਲ: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਤੇ ਨਗਰ ਕੌਂਸਲ ਦੀ ਕਬਜ਼ੇ ਹਟਾਉਣ ਦੀ ਕਾਰਵਾਈ ਤਹਿਤ ਅੱਜ ਨੰਗਲ ਦੇ ਰਾਜਨਗਰ/ਸ਼ਹੀਦ ਭਗਤ ਸਿੰਘ ਨਗਰ ਖੇਤਰ ਵਿੱਚ ਇੱਕ ਕਥਿਤ ਨਸ਼ਾ ਤਸਕਰ ਵੱਲੋਂ ਕੀਤੇ ਗਏ ਗੈਰ-ਕਾਨੂੰਨੀ ਨਿਰਮਾਣ ਨੂੰ ਢਾਹ ਦਿੱਤਾ ਗਿਆ। ਨਗਰ ਕੌਂਸਲ ਦੀ ਟੀਮ ਨੇ ਪੁਲਿਸ ਦੀ ਮੌਜੂਦਗੀ ਵਿੱਚ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਇਹ ਕਾਰਵਾਈ ਕੀਤੀ।

ਨਗਰ ਕੌਂਸਲ ਨੇ ਪੁਲਿਸ ਤੋਂ ਮੰਗੀ ਸੀ ਸਹਾਇਤਾ

ਨੰਗਲ ਦੇ ਡੀ.ਐਸ.ਪੀ. ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਵਿਅਕਤੀਆਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨੰਗਲ ਵੱਲੋਂ ਰਾਜ ਨਗਰ ਵਾਸੀ ਕਥਿਤ ਸ਼ਿਵ ਕੁਮਾਰ ਉਰਫ਼ ਬੰਟੀ ਦੇ ਮਕਾਨ ਦੇ ਸਾਹਮਣੇ ਕੀਤੇ ਗਏ ਕਬਜ਼ੇ ਅਤੇ ਗੈਰ-ਕਾਨੂੰਨੀ ਢਾਂਚੇ ਸਬੰਧੀ ਪੁਲਿਸ ਸਹਾਇਤਾ ਮੰਗੀ ਗਈ ਸੀ।

ਇਸ ਤੋਂ ਬਾਅਦ ਪੁਲਿਸ ਵੱਲੋਂ ਸਬੰਧਤ ਵਿਅਕਤੀ ਦਾ ਅਪਰਾਧਿਕ ਰਿਕਾਰਡ ਵੀ ਚੈੱਕ ਕੀਤਾ ਗਿਆ।

NDPS ਐਕਟ ਤਹਿਤ 3 ਮਾਮਲੇ ਦਰਜ ਹੋਣ ਦਾ ਦਾਅਵਾ

ਡੀ.ਐਸ.ਪੀ. ਮੁਤਾਬਕ, ਪੁਲਿਸ ਰਿਕਾਰਡ ਅਨੁਸਾਰ ਸ਼ਿਵ ਕੁਮਾਰ ਉਰਫ਼ ਬੰਟੀ ਖ਼ਿਲਾਫ਼ NDPS ਐਕਟ ਤਹਿਤ 3 ਮਾਮਲੇ ਦਰਜ ਹਨ ਅਤੇ ਉਹ ਕਥਿਤ ਤੌਰ ’ਤੇ ਨਸ਼ਾ ਤਸਕਰੀ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ।

ਪੁਲਿਸ ਸਹਾਇਤਾ ਦੇ ਵਿਚਕਾਰ ਨਗਰ ਕੌਂਸਲ ਦੀ ਟੀਮ ਨੇ ਅੱਜ ਜੇ.ਸੀ.ਬੀ. ਦੀ ਮਦਦ ਨਾਲ ਕਥਿਤ ਨਾਜਾਇਜ਼ ਕਬਜ਼ੇ ਅਤੇ ਗੈਰ-ਕਾਨੂੰਨੀ ਨਿਰਮਾਣ ਨੂੰ ਢਾਹ ਦਿੱਤਾ। ਅਧਿਕਾਰੀਆਂ ਮੁਤਾਬਕ ਨਸ਼ਿਆਂ ਵਿਰੁੱਧ ਮੁਹਿੰਮ ਦੇ ਨਾਲ-ਨਾਲ ਸਰਕਾਰੀ ਜ਼ਮੀਨਾਂ ਅਤੇ ਜਨਤਕ ਥਾਵਾਂ ’ਤੇ ਕੀਤੇ ਗੈਰ-ਕਾਨੂੰਨੀ ਕਬਜ਼ਿਆਂ ਖ਼ਿਲਾਫ਼ ਵੀ ਕਾਰਵਾਈ ਜਾਰੀ ਰਹੇਗੀ।

LEAVE A REPLY

Please enter your comment!
Please enter your name here