Monday, August 24, 2026
Home Patiala Updates ਵੰਦੇ ਮਾਤਰਮ’ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ ਚਾਹੀਦਾ: ਡਾ. ਧਰਮਵੀਰ ਗਾਂਧੀ

ਵੰਦੇ ਮਾਤਰਮ’ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ ਚਾਹੀਦਾ: ਡਾ. ਧਰਮਵੀਰ ਗਾਂਧੀ

0
3

ਪਟਿਆਲਾ: ਕਾਂਗਰਸ ਦੇ ਮੈਂਬਰ ਪਾਰਲੀਮੈਂਟ (MP) ਡਾ. ਧਰਮਵੀਰ ਗਾਂਧੀ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ ਭਾਸ਼ਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ‘ਵੰਦੇ ਮਾਤਰਮ’ ਦਾ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਜਾਣਾ ਚਾਹੀਦਾ ਹੈ, ਤਾਂ ਜੋ ਆਮ ਲੋਕ ਇਸ ਦੇ ਅਰਥਾਂ ਨੂੰ ਆਸਾਨੀ ਨਾਲ ਸਮਝ ਸਕਣ ਅਤੇ ਇਸ ਨੂੰ ਗਾ ਸਕਣ।

ਡਾ. ਗਾਂਧੀ ਨੇ ਕਿਹਾ ਕਿ ‘ਵੰਦੇ ਮਾਤਰਮ’ ਦੀ ਸੰਸਕ੍ਰਿਤ ਭਾਸ਼ਾ ਆਮ ਲੋਕਾਂ ਲਈ ਕਾਫ਼ੀ ਔਖੀ ਹੈ। ਉਨ੍ਹਾਂ ਕਿਹਾ ਕਿ ਲੋਕ 6 ਪੈਰ੍ਹੇ ਗਾਉਣ ਦੀ ਗੱਲ ਕਰਦੇ ਹਨ, ਜਦਕਿ ਉਨ੍ਹਾਂ ਤੋਂ ਤਾਂ ਇਸ ਦੇ 2 ਪੈਰ੍ਹੇ ਵੀ ਠੀਕ ਤਰ੍ਹਾਂ ਨਹੀਂ ਗਾਏ ਜਾਂਦੇ।

ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੇ ਜ਼ਿਆਦਾਤਰ ਲੋਕਾਂ ਲਈ ਵੀ ਇਹੀ ਸਥਿਤੀ ਹੈ, ਕਿਉਂਕਿ ਸੰਸਕ੍ਰਿਤ ਆਮ ਲੋਕਾਂ ਦੀ ਰੋਜ਼ਾਨਾ ਬੋਲਚਾਲ ਦੀ ਭਾਸ਼ਾ ਨਹੀਂ ਹੈ। ਇਸ ਲਈ ‘ਵੰਦੇ ਮਾਤਰਮ’ ਦਾ ਪੰਜਾਬੀ ਵਿੱਚ ਅਨੁਵਾਦ ਹੋਣ ਨਾਲ ਲੋਕ ਇਸ ਦੇ ਅਰਥਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਣਗੇ ਅਤੇ ਇਸ ਨਾਲ ਜੁੜਨਾ ਹੋਰ ਆਸਾਨ ਹੋਵੇਗਾ।

 

LEAVE A REPLY

Please enter your comment!
Please enter your name here