Friday, August 21, 2026
Home Patiala Updates 70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕੀਆਂ ਦੇ ਗੱਤਕੇ ਮੁਕਾਬਲੇ ਕਰਵਾਏ ਗਏ

70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕੀਆਂ ਦੇ ਗੱਤਕੇ ਮੁਕਾਬਲੇ ਕਰਵਾਏ ਗਏ

0
3

ਪਟਿਆਲਾ: ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/19 ਲੜਕੀਆਂ ਦੇ ਗਤਕੇ ਦੇ ਮੁਕਾਬਲੇ ਪੀ.ਐੱਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ।

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਉਚੇਰੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।  ਅੰਡਰ 14 ਦੇ ਮੁਕਾਬਲਿਆਂ ਵਿੱਚ  ਘਨੌਰ ਜੋਨ ਨੇ ਪਹਿਲਾ, ਨਾਭਾ ਜੋਨ ਨੇ ਦੂਸਰਾ ਤੇ ਪਟਿਆਲਾ ਜੋਨ-2 ਨੇ ਤੀਸਰਾ, ਅੰਡਰ 19 ਦੇ ਮੁਕਾਬਲਿਆਂ ਵਿੱਚ ਘਨੌਰ ਜੋਨ ਨੇ ਪਹਿਲਾ, ਰਾਜਪੁਰਾ ਜੋਨ ਨੇ ਦੂਸਰਾ, ਪਟਿਆਲਾ ਜੋਨ-2 ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਤੇ ਅਮਨਿੰੰਦਰ ਸਿੰਘ ਜੋਨਲ ਸਕੱਤਰ ਪਟਿਆਲਾ ਜੋਨ-1, ਜਸਵਿੰਦਰ ਸਿੰਘ ਚੱਪੜ (ਕਨਵੀਨਰ ਗੱਤਕਾ ਤੇ ਜੋਨਲ ਸਕੱਤਰ ਘਨੌਰ), ਡਾ. ਰਾਜਿੰਦਰ ਸੈਣੀ (ਜੋਨਲ ਸਕੱਤਰ ਰਾਜਪੁਰਾ),ਰਕੇਸ਼ ਕੁਮਾਰ (ਖਜਾਨਚੀ,ਜੋਨ-1),ਮਨਿੰੰਦਰ ਸਿੰਘ ਗੱਤਕਾ ਕੋਚ,ਮਨਵਿੰਦਰ ਸਿੰਘ, ਦਲਵਿੰਦਰ ਸਿੰਘ, ਦਰਸ਼ਨ ਕੌਰ,ਜਸਪਾਲ ਕੌਰ, ਮਨਜੀਤ ਸਿੰਘ, ਗੁਰਨਾਮ ਕੌਰ, ਬੇਅੰਤ ਕੌਰ, ਚਰਨਜੀਤ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here