HomeHaryana Newsਜਗਾਧਰੀ ਤੋਂ ਪਤੀ-ਪਤਨੀ ਤੇ ਦੋ ਬੱਚੇ ਲਾਪਤਾ, 10 ਅਗਸਤ ਤੋਂ ਨਹੀਂ ਮਿਲਿਆ...

ਜਗਾਧਰੀ ਤੋਂ ਪਤੀ-ਪਤਨੀ ਤੇ ਦੋ ਬੱਚੇ ਲਾਪਤਾ, 10 ਅਗਸਤ ਤੋਂ ਨਹੀਂ ਮਿਲਿਆ ਕੋਈ ਸੁਰਾਗ

ਜਲੰਧਰ ਵਿਆਹ ਲਈ ਘਰੋਂ ਨਿਕਲਿਆ ਪਰਿਵਾਰ 10 ਅਗਸਤ ਤੋਂ ਲਾਪਤਾ, ਮੋਬਾਈਲ ਵੀ ਬੰਦ

ਜਗਾਧਰੀ ਦੇ ਅਗਰਵਾਲ ਮੈਟਲ ਇਲਾਕੇ ਤੋਂ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਵਿਅਕਤੀਆਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਪਰਿਵਾਰ 10 ਅਗਸਤ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਜਲੰਧਰ ਵਿੱਚ ਇੱਕ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਚਾਰ-ਪੰਜ ਦਿਨਾਂ ਵਿੱਚ ਵਾਪਸ ਆ ਜਾਣਗੇ। ਪਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ ਅਤੇ ਸਾਰੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ।

ਜਾਣਕਾਰੀ ਮੁਤਾਬਕ ਲਾਪਤਾ ਰਾਕੇਸ਼ ਕੁਮਾਰ (39) ਸਟੀਲ ਦਾ ਕਾਰੋਬਾਰ ਕਰਦਾ ਹੈ। ਉਹ ਆਪਣੀ ਪਤਨੀ ਪੂਜਾ ਰਾਣੀ (34) ਅਤੇ ਬੱਚਿਆਂ ਮਿਨਾਕਸ਼ੀ (9) ਤੇ ਮੁਕੁਲ (14) ਨਾਲ ਰਹਿੰਦਾ ਸੀ। ਰਾਕੇਸ਼ ਦੀ ਮਾਤਾ ਬੀਨਾ ਰਾਣੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ ਅਤੇ ਸਾਰੇ ਵਿਆਹੇ ਹੋਏ ਹਨ ਤੇ ਵੱਖ-ਵੱਖ ਰਹਿੰਦੇ ਹਨ।

ਬੀਨਾ ਰਾਣੀ ਅਨੁਸਾਰ ਰਾਕੇਸ਼ 10 ਅਗਸਤ ਨੂੰ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਜਲੰਧਰ ਵਿੱਚ ਦੋਸਤ ਦੇ ਵਿਆਹ ਵਿੱਚ ਜਾਣ ਲਈ ਘਰੋਂ ਨਿਕਲਿਆ ਸੀ। ਰਾਕੇਸ਼ ਦੇ ਚਚੇਰੇ ਭਰਾ ਵਰਿੰਦਰ ਕੁਮਾਰ ਨੇ ਉਸ ਨੂੰ ਜਗਾਧਰੀ ਬੱਸ ਸਟੈਂਡ ਤੋਂ ਬੱਸ ਵਿੱਚ ਬਿਠਾਇਆ ਸੀ। ਪਰਿਵਾਰ ਦੇ ਵਾਪਸ ਨਾ ਆਉਣ ’ਤੇ ਬੀਨਾ ਰਾਣੀ ਨੇ ਉਨ੍ਹਾਂ ਦੀ ਭਾਲ ਕੀਤੀ, ਪਰ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਜਾਂਚ ਅਧਿਕਾਰੀ ਸਚਿਨ ਵਾਲੀਆ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਪਰਿਵਾਰ ਦੇ ਚਾਰੋਂ ਮੈਂਬਰਾਂ ਦੀ ਭਾਲ ਲਈ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments