Tuesday, August 18, 2026
Home National ਚੰਡੀਗੜ੍ਹ ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’, 500 ਤੋਂ 1000 ਰੁਪਏ ਦੇ...

ਚੰਡੀਗੜ੍ਹ ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’, 500 ਤੋਂ 1000 ਰੁਪਏ ਦੇ ਫਿਊਲ ਕੂਪਨ ਵੰਡੇ ਜਾਣਗੇ

ਚੰਡੀਗੜ੍ਹ ਵਿੱਚ ਅੱਜ ਲੋਕਾਂ ਨੂੰ 500 ਤੋਂ 1000 ਰੁਪਏ ਤੱਕ ਦੇ ਫਿਊਲ ਕੂਪਨ ਵੰਡੇ ਜਾਣਗੇ।

0
7

ਚੰਡੀਗੜ੍ਹ ਵਿੱਚ ਅੱਜ ਇੱਕ ਅਨੋਖਾ ‘ਪੈਟਰੋਲ ਲੰਗਰ’ ਲਗਾਇਆ ਜਾ ਰਿਹਾ ਹੈ। ਇਸ ਉਪਰਾਲੇ ਤਹਿਤ ਲੋਕਾਂ ਨੂੰ ਖਾਣ-ਪੀਣ ਦੀ ਬਜਾਏ ਗੱਡੀਆਂ ਵਿੱਚ ਪੈਟਰੋਲ ਭਰਵਾਉਣ ਲਈ 500 ਤੋਂ 1000 ਰੁਪਏ ਤੱਕ ਦੇ ਫਿਊਲ ਕੂਪਨ ਦਿੱਤੇ ਜਾਣਗੇ। ਇਹ ਉਪਰਾਲਾ ਅੰਮ੍ਰਿਤਸਰ ਨਾਲ ਸਬੰਧਤ ਸਮਾਜ ਸੇਵੀ ਰਾਕੇਸ਼ ਤਰੇਹਨ, ਜਿਨ੍ਹਾਂ ਨੂੰ ‘ਰਾਜਾ ਦਿ ਕਿੰਗ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵੱਲੋਂ ਕੀਤਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਇਹ ‘ਪੈਟਰੋਲ ਲੰਗਰ’ ਅੱਜ ਸ਼ਾਮ 5 ਵਜੇ ਚੰਡੀਗੜ੍ਹ ਦੇ ਸੈਕਟਰ 7 ਅਤੇ ਸੈਕਟਰ 10 ਦੇ ਚੁਣੇ ਹੋਏ ਪੈਟਰੋਲ ਪੰਪਾਂ ’ਤੇ ਲਗਾਇਆ ਜਾਵੇਗਾ। ਇੱਥੇ ਪਹੁੰਚਣ ਵਾਲੇ ਲੋਕਾਂ ਨੂੰ 500 ਤੋਂ 1000 ਰੁਪਏ ਤੱਕ ਦੇ ਕੂਪਨ ਦਿੱਤੇ ਜਾਣਗੇ, ਜਿਨ੍ਹਾਂ ਦੀ ਮਦਦ ਨਾਲ ਉਹ ਤੁਰੰਤ ਆਪਣੀਆਂ ਗੱਡੀਆਂ ਵਿੱਚ ਤੇਲ ਭਰਵਾ ਸਕਣਗੇ।

ਰਾਕੇਸ਼ ਤਰੇਹਨ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਸੈਕਟਰ 8 ਵਿੱਚ ‘ਪੈਸਿਆਂ ਦਾ ਲੰਗਰ’ ਲਗਾ ਚੁੱਕੇ ਹਨ। ਉਸ ਮੌਕੇ ਫਾਸਟ ਫੂਡ ਅਤੇ ਕੋਲਡ ਡ੍ਰਿੰਕਸ ਦੇ ਨਾਲ ਲੋਕਾਂ ਨੂੰ 500-500 ਰੁਪਏ ਨਕਦ ਵੀ ਵੰਡੇ ਗਏ ਸਨ। ਹੁਣ ਉਨ੍ਹਾਂ ਨੇ ਭਵਿੱਖ ਵਿੱਚ ‘ਆਈਫੋਨ ਦਾ ਲੰਗਰ’ ਲਗਾਉਣ ਦੀ ਯੋਜਨਾ ਦਾ ਵੀ ਦਾਅਵਾ ਕੀਤਾ ਹੈ।

ਤਰੇਹਨ ਮੁਤਾਬਕ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਅੰਮ੍ਰਿਤਸਰ ਦੇ ਟੈਕਸਟਾਈਲ ਕਾਰੋਬਾਰ ਨਾਲ ਜੁੜਿਆ ਹੈ ਅਤੇ ਉਹ ਕ੍ਰਿਪਟੋਕਰੰਸੀ ਟਰੇਡਿੰਗ ਵੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕ੍ਰਿਪਟੋ ਤੋਂ ਹੋਣ ਵਾਲੀ ਕਮਾਈ ਦਾ ਇੱਕ ਹਿੱਸਾ ਲੋਕ ਸੇਵਾ ਲਈ ਖਰਚ ਕੀਤਾ ਜਾ ਰਿਹਾ ਹੈ।

ਲੰਗਰ ਦੀ ਰਵਾਇਤੀ ਧਾਰਨਾ ਮੁਫ਼ਤ ਭੋਜਨ ਨਾਲ ਜੁੜੀ ਹੋਈ ਹੈ, ਪਰ ਪੈਸੇ, ਪੈਟਰੋਲ ਅਤੇ ਆਈਫੋਨ ਵਰਗੀਆਂ ਚੀਜ਼ਾਂ ਦੇ ‘ਲੰਗਰ’ ਨੇ ਇਸ ਉਪਰਾਲੇ ਨੂੰ ਸੋਸ਼ਲ ਮੀਡੀਆ ਅਤੇ ਚੰਡੀਗੜ੍ਹ ਵਿੱਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।

LEAVE A REPLY

Please enter your comment!
Please enter your name here