Monday, August 17, 2026
Home Patiala Updates ਭਾਸ਼ਾ ਵਿਭਾਗ ਪੰਜਾਬ ਵੱਲੋਂ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਐਲਾਨ

ਭਾਸ਼ਾ ਵਿਭਾਗ ਪੰਜਾਬ ਵੱਲੋਂ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਐਲਾਨ

0
2

ਲੁਧਿਆਣਾ ਜ਼ਿਲ੍ਹੇ ਦੇ ਸਕੂਲੀ ਵਿਿਦਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਨੇ ਜਿੱਤਿਆ
ਪਟਿਆਲਾ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਮਰਹੂਮ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ’ਚ ਸਥਾਪਤ ਕੀਤੇ ਗਏ ਸੁਰਜੀਤ ਪਾਤਰ ਵਿਿਦਆਰਥੀ ਪੁਰਸਕਾਰ ਦਾ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਲੇਠਾ ਸੁਰਜੀਤ ਪਾਤਰ ਵਿਿਦਆਰਥੀ ਪੁਰਸਕਾਰ ਲਈ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਕੂਲੀ ਵਿਦਿਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਦੀ ਚੋਣ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਵਿਦਿਆਰਥੀ ਲੇਖਕਾਂ ਤੋਂ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਦੀਆਂ ਪੁਸਤਕਾਂ ਦੀ ਮੰਗ ਕੀਤੀ ਗਈ ਸੀ ਪਰ ਇਸ ਵਾਰ ਸਿਰਫ਼ ਸਾਰੀਆਂ ਹੀ ਪੁਸਤਕਾਂ ਕਵਿਤਾ ਨਾਲ ਸਬੰਧਤ ਸਨ। ਜਿੰਨ੍ਹਾਂ ਦਾ ਵਿਭਾਗ ਵੱਲੋਂ ਮਨੋਨੀਤ ਤਿੰਨ ਮੁਲਾਂਕਣਕਾਰਾਂ ਨੇ ਮੁਲਾਂਕਣ ਕੀਤਾ। ਜਿਸ ਤਹਿਤ ਘੁਢਾਣੀ ਕਲਾਂ (ਲੁਧਿਆਣਾ) ਦੇ ਜੰਮਪਲ ਸੁਰਖ਼ਾਬ ਦੀ ਕਾਵਿ ਪੁਸਤਕ ‘ਵੈਤਰਨੀ’ ਨੂੰ ਸਰਵੋਤਮ ਕਰਾਰ ਦਿੱਤਾ ਗਿਆ। ਇਹ ਪੁਰਸਕਾਰ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੇ ਨਵੰਬਰ ਮਹੀਨੇ ਹੋਣ ਵਾਲੇ ਉਦਘਾਟਨੀ ਸਮਾਗਮ ਦੌਰਾਨ ਸੁਰਖ਼ਾਬ ਨੂੰ ਉਕਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਜਿਸ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ, ਵਿਭਾਗੀ ਦੋਸ਼ਾਲਾ ਤੇ ਪਲੇਕ ਸ਼ਾਮਲ ਹੋਵੇਗੀ।

ਸ. ਜ਼ਫ਼ਰ ਨੇ ਕਿਹਾ ਕਿ ਜਿੱਥੇ ਇਹ ਪੁਸਤਕ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਅਤੇ ਵਿਿਦਆਰਥੀ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਾਰ ਦੀ ਪੁਰਸਕਾਰ ਜੇਤੂ ਪੁਸਤਕ ਦੇ ਲੇਖਕ ਦੀ ਮਿਹਨਤ ਤੇ ਸਿਰਜਣ ਪ੍ਰਕਿਿਰਆ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਹਿਤ ਸਿਰਜਣਾ ਪ੍ਰਤੀ ਕਿੰਨੀ ਸੁਚੇਤ ਹੈ। ਉਨ੍ਹਾਂ ਸੁਰਖ਼ਾਬ ਨੂੰ ਸ਼ਾਬਾਸ਼ ਦਿੰਦਿਆਾਂ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।

ਤਸਵੀਰ: ਸੁਰਖ਼ਾਬ ਆਪਣੀ ਪੁਸਤਕ ਵੈਤਰਨੀ ਨਾਲ

LEAVE A REPLY

Please enter your comment!
Please enter your name here