Monday, August 10, 2026
Home Punjab Malerkotla ਮਲੇਰਕੋਟਲਾ ਅਧੀਨ ਰਾਸ਼ਟਰੀ ਡੀਵਾਰਮਿੰਗ ਦਿਵਸ ਮਨਾਇਆ

ਮਲੇਰਕੋਟਲਾ ਅਧੀਨ ਰਾਸ਼ਟਰੀ ਡੀਵਾਰਮਿੰਗ ਦਿਵਸ ਮਨਾਇਆ

0
2

* 91,933 ਬੱਚਿਆਂ ਨੂੰ ਦਿੱਤੀ ਗਈ ਐਲਬੈਂਡਾਜ਼ੋਲ ਦੀ ਖੁਰਾਕ- ਡਾ. ਸੀਮਾ ਜੱਸਲ

ਮਲੇਰਕੋਟਲਾ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਮਲੇਰਕੋਟਲਾ ਡਾ. ਪਰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਡੀਵਾਰਮਿੰਗ ਦਿਵਸ ਮਨਾਇਆ ਗਿਆ। ਇਸ ਮੌਕੇ 1 ਤੋਂ 19 ਸਾਲ ਤੱਕ ਦੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਐਲਬੈਂਡਾਜ਼ੋਲ ਦੀ ਖੁਰਾਕ ਦਿੱਤੀ ਗਈ।

                        ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੀਮਾ ਜੱਸਲ ਨੇ ਕਿਹਾ ਕਿ ਪੇਟ ਦੇ ਕੀੜੇ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਸਰੀਰਕ ਤੇ ਮਾਨਸਿਕ ਵਿਕਾਸ ’ਤੇ ਮਾੜਾ ਪ੍ਰਭਾਵ ਪਾ ਸਕਦੇ ਹਨ। ਇਸ ਨਾਲ ਕਮਜ਼ੋਰੀ, ਖੂਨ ਦੀ ਕਮੀ, ਪੇਟ ਦਰਦ, ਭੁੱਖ ਘਟਣਾ ਅਤੇ ਪੜ੍ਹਾਈ ਵਿੱਚ ਧਿਆਨ ਦੀ ਕਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਐਲਬੈਂਡਾਜ਼ੋਲ ਦੀ ਗੋਲੀ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਅਤੇ ਸੁਰੱਖਿਅਤ ਮੁਹੱਈਆ ਕਰਵਾਈ ਜਾ ਰਹੀ ਹੈ।

                        ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਹੱਥ ਸਾਬਣ ਨਾਲ ਧੋਣ, ਸਾਫ਼ ਪਾਣੀ ਪੀਣ ਅਤੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅਧੀਨ ਅੱਜ 91,933 ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਖੁਰਾਕ ਦਿੱਤੀ ਗਈ ਹੈ ਅਤੇ ਜਿਹੜੇ ਬੱਚੇ ਕਿਸੇ ਕਾਰਨ ਅੱਜ ਦਵਾਈ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ 17 ਅਗਸਤ 2026 ਨੂੰ ਮੋਪ-ਅੱਪ ਦਿਵਸ ਦੌਰਾਨ ਦਵਾਈ ਦਿੱਤੀ ਜਾਵੇਗੀ।

                        ਇਸ ਮੌਕੇ ਡੀ.ਐਚ.ਐਸ. ਚੰਡੀਗੜ੍ਹ ਡਾ. ਅਰੁਣ ਚੌਧਰੀ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਡੀਵਾਰਮਿੰਗ ਮੁਹਿੰਮ ਦਾ ਜਾਇਜ਼ਾ ਲਿਆ ਗਿਆ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੁਹਿੰਮ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।

                        ਇਸ ਮੌਕੇ ਡੀ.ਸੀ.ਐਮ. ਮਲੇਰਕੋਟਲਾ ਸੋਹਾਵਾ ਸਿੰਘ ਮਾਨ,  ਪ੍ਰਿੰਸੀਪਲ ਕੁਲਵੰਤ ਸਿੰਘ, ਹੈਡਮਾਸਟਰ ਮੁਹੰਮਦ ਸਕੀਲ, ਨੋਡਲ ਅਧਿਆਪਕ ਹਰਪ੍ਰੀਤ ਕੌਰ, ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ, ਜਗਸੀਰ ਸਿੰਘ ਟਿੱਬਾ ਅਤੇ ਆਰ.ਬੀ.ਐਸ.ਕੇ. ਟੀਮ ਦੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here