Home National ਮਣੀਪੁਰ ‘ਚ 6 ਅੱਤਵਾਦੀ ਗ੍ਰਿਫ਼ਤਾਰ

ਮਣੀਪੁਰ ‘ਚ 6 ਅੱਤਵਾਦੀ ਗ੍ਰਿਫ਼ਤਾਰ

0
2

ਮਣੀਪੁਰ: ਸੁਰੱਖਿਆ ਬਲਾਂ ਨੇ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਛੇ ਅੱਤਵਾਦੀਆਂ ਨੂੰ ਤਿੰਨ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ।

PLA ਦੇ ਤਿੰਨ ਮੈਂਬਰ ਕਾਬੂ

ਪੁਲਿਸ ਮੁਤਾਬਕ, ਪਾਬੰਦੀਸ਼ੁਦਾ ਸੰਗਠਨ People’s Liberation Army ਦੇ ਤਿੰਨ ਸਰਗਰਮ ਮੈਂਬਰਾਂ ਨੂੰ ਸੋਮਵਾਰ ਨੂੰ ਤੇਂਗਨੋਪਾਲ ਜ਼ਿਲ੍ਹੇ ਦੇ ਬੀ.ਪੀ-75 ਅਤੇ ਬੀ.ਪੀ-80 ਦੇ ਵਿਚਕਾਰਲੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ।

PREPAK ਅਤੇ ਹੋਰ ਸੰਗਠਨਾਂ ‘ਤੇ ਕਾਰਵਾਈ

People’s Revolutionary Party of Kangleipak (PREPAK) ਦੇ ਇੱਕ ਮੈਂਬਰ ਨੂੰ 9 ਮਾਰਚ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਤਾਓਥੋਂਗ ਮਾਮਾਂਗ ਲੀਕਾਈ ‘ਚ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇੱਕ ਹੋਰ ਮੈਂਬਰ ਨੂੰ ਤੇਂਗਨੋਪਾਲ ਜ਼ਿਲ੍ਹੇ ਦੇ ਮੋਰੇਹ ਇਲਾਕੇ ਤੋਂ ਕਾਬੂ ਕੀਤਾ ਗਿਆ।

ਇਸ ਤੋਂ ਇਲਾਵਾ, Kangleipak Communist Party – MFL ਦੇ ਇੱਕ ਸਰਗਰਮ ਕੈਡਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਖੁਰਾਈ ਥਾਂਗਜਾਮ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।

10 ਏਕੜ ਭੁੱਕੀ ਦੀ ਖੇਤੀ ਨਸ਼ਟ

ਪੁਲਿਸ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਜੰਗਲਾਤ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਕਾਂਗਪੋਕਪੀ ਜ਼ਿਲ੍ਹੇ ਵਿੱਚ ਟਿੰਗਪੀਬੰਗ ਅਤੇ ਲੇਪਲੇਨ ਪਿੰਡਾਂ ਦੇ ਵਿਚਕਾਰ ਲਗਭਗ 10 ਏਕੜ ਵਿੱਚ ਫੈਲੀ ਭੁੱਕੀ ਦੀ ਖੇਤੀ ਨਸ਼ਟ ਕੀਤੀ ਗਈ।

ਨਸਲੀ ਹਿੰਸਾ ਪਿੱਛੋਂ ਤਲਾਸ਼ੀ ਮੁਹਿੰਮ

ਜ਼ਿਕਰਯੋਗ ਹੈ ਕਿ ਮਈ 2023 ਵਿੱਚ ਨਸਲੀ ਹਿੰਸਾ ਭੜਕਣ ਤੋਂ ਬਾਅਦ ਮਣੀਪੁਰ ਵਿੱਚ ਸੁਰੱਖਿਆ ਬਲ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਮੇਈਤੇਈ ਅਤੇ ਕੁਕੀ-ਜੀ ਸਮੂਹਾਂ ਵਿਚਕਾਰ ਝੜਪਾਂ ਵਿੱਚ 260 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ।

NO COMMENTS

LEAVE A REPLY

Please enter your comment!
Please enter your name here