ਰਿਆਣਾ ਨੂੰ ਰੇਲਵੇ ਬਜਟ ਦੇ ਤਹਿਤ ਕਈ ਤੋਹਫ਼ੇ ਮਿਲੇ ਹਨ, ਜਿਸ ਦੇ ਤਹਿਤ ਹਰਿਆਣਾ ਰੇਲਵੇ ਲਈ ਬਜਟ ਅਲਾਟਮੈਂਟ ਵਿੱਚ ਵਾਧਾ ਹੋਇਆ ਹੈ। 2024-25 ਵਿੱਤੀ ਸਾਲ ਲਈ ਹਰਿਆਣਾ ਨੂੰ 3383 ਕਰੋੜ ਰੁਪਏ ਮਿਲੇ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਤੋਹਫ਼ੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ ਹੈ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2009-2014 ਦੌਰਾਨ ਹਰਿਆਣਾ ਦਾ ਔਸਤਨ ਰੇਲਵੇ ਬਜਟ 315 ਕਰੋੜ ਰੁਪਏ ਸੀ, ਜਦਕਿ ਸਾਡੀ ਡਬਲ ਇੰਜਣ ਵਾਲੀ ਸਰਕਾਰ ਨੇ ਰੇਲਵੇ ਬਜਟ ਵਿਚ ਲਗਾਤਾਰ ਵਾਧਾ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਅੱਜ ਇਹ ਬਜਟ ਵਧ ਕੇ 3383 ਕਰੋੜ ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਪਿਛਲੀ ਸਰਕਾਰ ਦੇ ਮੁਕਾਬਲੇ ਬਜਟ ਵਿੱਚ 11 ਗੁਣਾ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ 15875 ਕਰੋੜ ਰੁਪਏ ਦੇ ਰੇਲਵੇ ਪ੍ਰਾਜੈਕਟ ਹਰਿਆਣਾ ਵਿੱਚ ਚੱਲ ਰਹੇ ਹਨ। ਆਰ.ਆਰ.ਟੀ.ਐਸ ਪ੍ਰੋਜੈਕਟ ਵੀ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ 1195 ਕਿਲੋਮੀਟਰ ‘ਚ ਨਵੇਂ ਟਰੈਕ ਬਣਾਉਣ ਦੇ ਟੀਚੇ ਨਾਲ ਸੂਬੇ ‘ਚ 14 ਪ੍ਰਾਜੈਕਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਪਹਿਲਾਂ ਆਰ.ਓ.ਬੀ. ਅਤੇ ਆਰ.ਯੂ.ਬੀ. ਦੀ ਉਸਾਰੀ ਦਾ ਕੰਮ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਸੀ ਜਦਕਿ ਸਾਲ 2014 ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ 508 ਰੇਲ ਫਲਾਈਓਵਰ ਅਤੇ ਅੰਡਰ ਬ੍ਰਿਜ ਬਣਾਏ ਜਾ ਚੁੱਕੇ ਹਨ।