ਰੱਖੜੀ ਦੇ ਮੌਕੇ ‘ਤੇ ਰੇਲਵੇ ਵੱਲੋਂ ਨਵੀਂ ‘ਨਮੋ ਭਾਰਤ’ ਟਰੇਨ ਕੀਤੀ ਗਈ ਸ਼ੁਰੂ

ਰੱਖੜੀ ਦੇ ਖਾਸ ਮੌਕੇ ‘ਤੇ ਭਾਰਤੀ ਰੇਲਵੇ ਨੇ ਇਕ ਅਹਿਮ ਸਹੂਲਤ ਪੇਸ਼ ਕੀਤੀ ਹੈ। ਗਾਜ਼ੀਆਬਾਦ ਅਤੇ ਮੇਰਠ ਵਿਚਕਾਰ ਯਾਤਰਾ ਹੁਣ ਹੋਰ ਵੀ ਸੁਵਿਧਾਜਨਕ ਅਤੇ ਤੇਜ਼ ਹੋ ਗਈ ਹੈ। ਰੇਲਵੇ ਨੇ ਗਾਜ਼ੀਆਬਾਦ ਤੋਂ ਮੇਰਠ ਤੱਕ ਜਾਣ ਲਈ ਨਵੀਂ ‘ਨਮੋ ਭਾਰਤ’ ਟਰੇਨ ਸ਼ੁਰੂ ਕੀਤੀ ਹੈ। ਇਹ ਟਰੇਨ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਹੈ ਅਤੇ 42 ਕਿਲੋਮੀਟਰ ਦੀ ਦੂਰੀ ਸਿਰਫ 30 ਮਿੰਟਾਂ ‘ਚ ਤੈਅ ਕਰਦੀ ਹੈ। ਇਸ ਨਵੀਂ ਟਰੇਨ ਨਾਲ ਦੋਹਾਂ ਸ਼ਹਿਰਾਂ ਵਿਚਾਲੇ ਸਫਰ ਹੁਣ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ।

ਕੀ ਹੈ ਰੇਲਗੱਡੀ ਦਾ ਸਮਾਂ ਅਤੇ ਰੂਟ ?
ਨਮੋ ਭਾਰਤ ਟਰੇਨ ਦਿੱਲੀ-ਮੇਰਠ RRTS (ਰੈਪਿਡ ਰੇਲ ਟਰਾਂਜ਼ਿਟ ਸਿਸਟਮ) ਕੋਰੀਡੋਰ ‘ਤੇ ਚੱਲ ਰਹੀ ਹੈ। ਇਹ ਟ੍ਰੇਨ ਸਾਹਿਬਾਬਾਦ ਤੋਂ ਮੇਰਠ ਦੱਖਣ ਤੱਕ ਦੇ ਰੂਟ ਨੂੰ ਕਵਰ ਕਰੇਗੀ। ਇਹ ਟਰੇਨ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਰਾਤ 10 ਵਜੇ ਤੱਕ ਚੱਲੇਗੀ। ਸਵੇਰ ਦੀ ਪਹਿਲੀ ਰੇਲਗੱਡੀ ਸਾਹਿਬਾਬਾਦ ਅਤੇ ਮੇਰਠ ਦੱਖਣੀ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ ਰਾਤ ਦੀ ਆਖਰੀ ਰੇਲਗੱਡੀ 10 ਵਜੇ ਰਵਾਨਾ ਹੋਵੇਗੀ। ਇਹ ਟਰੇਨ ਗਾਜ਼ੀਆਬਾਦ ਤੋਂ ਮੇਰਠ ਤੱਕ ਦੇ ਸਫਰ ਨੂੰ ਸੁਚਾਰੂ ਢੰਗ ਨਾਲ ਪੂਰਾ ਕਰੇਗੀ, ਜਿਸ ਨਾਲ ਯਾਤਰੀਆਂ ਨੂੰ ਕਾਫੀ ਸਹੂਲਤ ਮਿਲੇਗੀ।

ਕਿਹੜੇ ਹੋਣਗੇ ਮਹੱਤਵਪੂਰਨ ਸਟੇਸ਼ਨ ? 
ਨਮੋ ਭਾਰਤ ਟ੍ਰੇਨ ਮੇਰਠ ਸਾਊਥ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਮਹੱਤਵਪੂਰਨ ਸਟੇਸ਼ਨਾਂ ‘ਤੇ ਰੁਕਦੀ ਹੋਈ ਸਾਹਿਬਾਬਾਦ ਸਟੇਸ਼ਨ ਪਹੁੰਚੇਗੀ। ਇਸ ਦੇ ਰੂਟ ਵਿੱਚ ਮੋਦੀਨਗਰ ਉੱਤਰੀ, ਮੋਦੀਨਗਰ ਦੱਖਣੀ, ਮੁਰਾਦਨਗਰ, ਦੁਹਾਈ ਡਿਪੂ, ਦੁਹਾਈ, ਗੁਲਧਰ ਅਤੇ ਗਾਜ਼ੀਆਬਾਦ ਸਟੇਸ਼ਨ ਸ਼ਾਮਲ ਹਨ। ਖਾਸ ਤੌਰ ‘ਤੇ ਮੇਰਠ ਦੇ ਟਿਪੀ ਨਗਰ ਅਤੇ ਪਰਤਾਪੁਰ ਖੇਤਰਾਂ ਦੇ ਨਿਵਾਸੀ ਇਸ ਟਰੇਨ ਦਾ ਫਾਇਦਾ ਲੈ ਸਕਦੇ ਹਨ। ਇਸ ਨਵੀਂ ਰੇਲਗੱਡੀ ਰਾਹੀਂ ਯਾਤਰਾ ਦੇ ਸਮੇਂ ਵਿੱਚ ਵੱਡੀ ਕਮੀ ਆਈ ਹੈ, ਜਿਸ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਬਿਹਤਰ ਸੰਪਰਕ ਯਕੀਨੀ ਹੋਵੇਗਾ।

Leave a Reply

Your email address will not be published. Required fields are marked *