ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਮੀਡੀਆ ਵਰਕਸ਼ਾਪ ‘ਵਾਰਤਾਲਾਪ’ ਕਰਵਾਈ ਗਈ। ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਅਤੇ ਪੱਤਰਕਾਰੀ ਦੇ ਨੈਤਿਕ ਸਿਧਾਂਤ ਬਾਰੇ ਕੀਤੀ ਵਰਕਸ਼ਾਪ ਵਿੱਚ ਪਟਿਆਲਾ ਜ਼ਿਲ੍ਹੇ ਦੇ ਪੱਤਰਕਾਰਾਂ ਸਮੇਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੀਆਈਬੀ ਦੇ ਸਹਾਇਕ ਡਾਇਰੈਕਟਰ ਅਨੁਭਵ ਡਿਮਰੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਰਾਜੀਵ ਗਾਂਧੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਜੈਐੱਸ ਸਿੰਘ ਨੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਬਾਰੇ ਕਿਹਾ ਕਿ ਪੂਰੀ ਦੁਨੀਆ ਵਿੱਚ ਜਿੰਨੇ ਵੀ ਕਾਨੂੰਨ ਪਾਸ ਹੋਏ ਹਨ, ਉਨ੍ਹਾਂ ਵਿੱਚ ਤਿੰਨ ਨਵੇਂ ਫੌਜਦਾਰੀ ਕਾਨੂੰਨ ਸਭ ਤੋਂ ਪ੍ਰਮੁੱਖ ਹਨ। ਪੰਜਾਬ ਯੂਨੀਵਰਸਿਟੀ ਪਟਿਆਲਾ ’ਚ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਸਾਬਕਾ ਮੁਖੀ ਹਰਜਿੰਦਰ ਵਾਲੀਆ ਨੇ ਕਿਹਾ ਕਿ ਭਾਰਤੀ ਪ੍ਰੈੱਸ ਕੌਂਸਲ ਵੱਲੋਂ 42 ਦੇ ਕਰੀਬ ਨੈਤਿਕ ਸਿਧਾਂਤ ਜਾਰੀ ਕੀਤੇ ਗਏ ਹਨ, ਜੋ ਪੱਤਰਕਾਰੀ ਦੇ ਖੇਤਰ ਵਿੱਚ ਪੱਤਰਕਾਰਾਂ ਦੀ ਰਹਿਨੁਮਾਈ ਕਰਦੇ ਹਨ। ਇਸ ਮੌਕੇ ਡਾ. ਸ਼ਰਨਜੀਤ, ਡਾ. ਵਿਕਰਮ ਸਿੰਘ, ਪ੍ਰੋ. (ਡਾ.) ਨਰੇਸ਼ ਵਤਸ ਡੀਨ ਅਕਾਦਮਿਕ ਮਾਮਲੇ ਵੀ ਮੌਜੂਦ ਸਨ।
Related Posts
ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋਡੀ ਦਾ ਪੁੱਤਰ ਹੋਇਆ ਲਾਪਤਾ
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋਡੀ ਦਾ ਪੁੱਤਰ ਲਾਪਤਾ ਹੋ ਗਿਆ ਹੈ। ਜੈ ਕ੍ਰਿਸ਼ਨ ਰੋਡੀ ਦਾ ਪੁੱਤਰ…
ਅਜਾਦ ਨਗਰ ਵਿਕਾਸ ਕਮੇਟੀ ਦੇ ਮੈਂਬਰ ਕਵਮਸ਼ਨਰ ਨਗਰ ਵਨਗਮ ਨੂੰ ਵਮਲੇ
ਅੱਜ ਮਿਤੀ 7 ਅਕਤੂਬਰ ਦਿਨ ਸੋਮਵਾਰ ਏਕਤਾ, ਸ਼ਾਂਤੀ ਅਤੇ ਵਿਕਾਸ ਦੀ ਪ੍ਰਤੀਕ ਅਜਾਦ ਨਗਰ ਵਿਕਾਸ ਕਮੇਟੀ ਦੇ ਮੈਂਬਰ ਨਗਰ ਨਿਗਮ…
CM ਮਾਨ ਨੇ ਫਿਲੌਰ ‘ਚ PPA ਪ੍ਰੋਗਰਾਮ ‘ਚ 443 ਨਵੇਂ ਉਮੀਦਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਮੁੱਖ ਮੰਤਰੀ ਮਾਨ ਅੱਜ ਪੰਜਾਬ ਦੇ ਫਿਲੌਰ ਵਿੱਚ ਪੀ.ਪੀ.ਏ ਪ੍ਰੋਗਰਾਮ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੇ 443 ਨਵੇਂ ਉਮੀਦਵਾਰਾਂ ਨੂੰ…