ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਮਹਾਂਨਗਰ ਮੁੰਬਈ ਦੀ ਤਰਜ਼ ‘ਤੇ ਥਾਨੇਸਰ ਸ਼ਹਿਰ ਵਿੱਚ ਟ੍ਰੈਫਿਕ ਲਾਈਟਾਂ ਅਤੇ ਬਲਿੰਕਰ ਲਗਾਏ ਜਾਣਗੇ। ਸੂਬਾ ਸਰਕਾਰ ਨੇ ਇਸ ਪ੍ਰਾਜੈਕਟ ‘ਤੇ ਆਪਣੀ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ ਹੈ ਅਤੇ 69 ਲੱਖ 99 ਹਜ਼ਾਰ 980 ਰੁਪਏ ਦਾ ਬਜਟ ਵੀ ਮਨਜ਼ੂਰ ਕੀਤਾ ਹੈ। ਹੁਣ ਇਸ ਪ੍ਰਾਜੈਕਟ ਨੂੰ ਜਲਦੀ ਹੀ ਨਗਰ ਕੌਂਸਲ ਵੱਲੋਂ ਲਾਗੂ ਕੀਤਾ ਜਾਵੇਗਾ। ਅਹਿਮ ਪਹਿਲੂ ਇਹ ਹੈ ਕਿ ਟਰੈਫਿਕ ਲਾਈਟਾਂ ਲੱਗਣ ਤੋਂ ਬਾਅਦ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ। ਰਾਜ ਮੰਤਰੀ ਸੁਭਾਸ਼ ਸੁਧਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਟ੍ਰੈਫਿਕ ਲਾਈਟਾਂ ਅਤੇ ਬਲਿੰਕਰ ਲਗਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਸੀ। ਇਸ ਪ੍ਰਸਤਾਵ ਨੂੰ ਅੰਤਿਮ ਪ੍ਰਵਾਨਗੀ ਲਈ ਰਾਜ ਸਰਕਾਰ ਨੂੰ ਭੇਜਿਆ ਗਿਆ ਸੀ, ਹੁਣ ਸਰਕਾਰ ਨੇ ਥਾਨੇਸਰ ਸ਼ਹਿਰ ਵਿੱਚ ਟ੍ਰੈਫਿਕ ਲਾਈਟਾਂ ਅਤੇ ਬਲਿੰਕਰ ਲਗਾਉਣ ਦੇ ਪ੍ਰੋਜੈਕਟ ‘ਤੇ ਆਪਣੀ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ ਹੈ ਅਤੇ ਇਨ੍ਹਾਂ ਲਾਈਟਾਂ ਦੀ ਅਨੁਮਾਨਿਤ ਲਾਗਤ 69 ਲੱਖ 99 ਹਜ਼ਾਰ 980 ਰੁਪਏ ਹੈ ਹੁਣ ਇਸ ਪ੍ਰਾਜੈਕਟ ਨੂੰ ਨਗਰ ਕੌਂਸਲ ਵੱਲੋਂ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇਗਾ। ਇਹ ਲਾਈਟਾਂ ਮਹਾਂਨਗਰ ਮੁੰਬਈ ਦੀ ਤਰਜ਼ ‘ਤੇ ਚਮਕਣਗੀਆਂ। ਨਗਰ ਕੌਂਸਲ ਵੱਲੋਂ ਥਾਨੇਸਰ ਸ਼ਹਿਰ ਵਿੱਚ ਪਿਪਲੀ ਚੌਕ ਅਤੇ ਨਵੇਂ ਬੱਸ ਸਟੈਂਡ ’ਤੇ ਟਰੈਫਿਕ ਪ੍ਰਬੰਧਾਂ ਵਿੱਚ ਸੁਧਾਰ ਲਈ ਨਵੀਂ ਟ੍ਰੈਫਿਕ ਲਾਈਟ ਸਿਸਟਮ ’ਤੇ 70 ਲੱਖ ਰੁਪਏ ਦਾ ਬਜਟ ਖਰਚ ਕੀਤਾ ਜਾਵੇਗਾ। ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਇਸ ਰੂਟ ‘ਤੇ ਸੈਂਸਰ ਆਧਾਰਿਤ ਟ੍ਰੈਫਿਕ ਲਾਈਟਾਂ ਲਗਾਈਆਂ ਜਾਣਗੀਆਂ।
Related Posts
5 ਸਾਲ ਦੀ ਬੱਚੀ ਨੇ ਇਸ ਗੰਭੀਰ ਮਾਮਲੇ ਨੂੰ ਲੈ ਕੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ
ਪੰਜ ਸਾਲਾ ਪੂਰਵਾ ਬਹਿਲ ਅਤੇ ਉਸ ਦੇ ਮਾਤਾ-ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਪੰਚਕੂਲਾ ਨਗਰ…
ਪੁਲੀਸ ਵੱਲੋਂ 24 ਹਜ਼ਾਰ ਬੀਅਰ ਤੇ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ
ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ । ਵੋਟਰਾਂ ਨੂੰ ਲੁਭਾਊਣ ਲਈ ਸ਼ਰਾਬ ਦੀ ਵਰਤੋਂ ਕੀਤੇ ਜਾਣ…
ਅੰਬਾਲਾ ‘ਚ ਇੱਕ ਵਾਰ ਫਿਰ ਪੁਲਿਸ ਤੇ ਕਿਸਾਨ ਹੋਏ ਆਹਮੋ-ਸਾਹਮਣੇ
ਹਰਿਆਣਾ ਦੇ ਅੰਬਾਲਾ ਵਿੱਚ ਕਿਸਾਨਾਂ ਨੇ ਅੱਜ ਐਸ.ਪੀ. ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਅੰਬਾਲਾ ਵਿੱਚ ਇੱਕ ਵਾਰ…