ਮੁੰਬਈ : ਦੱਸ ਦੇਈਏ ਮਮਤਾ ਕੁਲਕਰਨੀ ਨੇ ਹਾਲ ਵਿੱਚ ਮਹਾਕੁੰਭ ਵਿੱਚ ਆਪਣਾ ਪਿੰਡ ਦਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਿੰਨਰ ਅਖਾੜੇ ਦੀ ਮਹਾਮੰਡਲੇਸ਼ਵਰ ਬਣਾਇਆ ਗਿਆ ਸੀ । ਪਰ ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ । ਇਸ ਦੇ ਕੁਝ ਦਿਨ੍ਹਾਂ ਬਾਅਦ ਮਮਤਾ ਨੇ ਐਲਾਨ ਕੀਤਾ ਹੈ ਕਿ ਉਹ ਇਸ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹੈ ਮਮਤਾ ਨੇ ਕਿਹਾ ਸੀ ਕਿ ” ਮੈਂ ਕਿੰਨਰ ਅਖਾੜੇ ਦੀ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ । ਮੈਂ ਬਚਪਨ ਤੋਂ ਹੀ ਸਾਧਵੀ ਰਹੀ ਹਾਂ ਅਤੇ ਅੱਗੇ ਵੀ ਰਹਾਂਗੀ…। ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਜਦੋਂ ਤੋਂ ਭਾਰਤ ਆਏ ਹਨ, ਉਦੋਂ ਤੋਂ ਹੀ ਲਗਾਤਾਰ ਚਰਚਾ ਵਿੱਚ ਹਨ। ਪਰ ਹੁਣ ਮਹਾਮੰਡਲੇਸ਼ਵਰ ਡਾ. ਲਕਸ਼ਮੀਨਾਰਾਇਣ ਤ੍ਰਿਪਾਠੀ ਨੇ ਆਪਣੇ ਫ਼ੈਸਲੇ ਬਾਰੇ ਕੁਝ ਹੋਰ ਦੱਸਿਆ ਹੈ। ਤ੍ਰਿਪਾਠੀ ਨੇ ਖੁਲਾਸਾ ਕੀਤਾ ਹੈ ਕਿ ਉਹ ਕਿਸੇ ਵੀ ਅਹੁਦੇ ਤੋਂ ਅਸਤੀਫ਼ਾ ਨਹੀਂ ਦੇ ਰਹੇ ਹਨ।
ਲਕਸ਼ਮੀਨਾਰਾਇਣ ਤ੍ਰਿਪਾਠੀ ਨੇ ਮਮਤਾ ਕੁਲਕਰਨੀ ਦੇ ਅਸਤੀਫ਼ੇ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਮਹਾਮੰਡਲੇਸ਼ਵਰ ਸੀ, ਹੈ ਅਤੇ ਰਹੇਗੀ। ਉਨ੍ਹਾਂ ਕਿਹਾ ਕਿ ਮਮਤਾ ਜੀ ਨੂੰ ਮਹਾਮੰਡਲੇਸ਼ਵਰ ਯਮਾਈ ਮਮਤਾਨੰਦ ਗਿਰੀ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਦੇ ਨਾਲ ਉਨ੍ਹਾ ਨੇ ਦੱਸਿਆ ਕਿ ਗੁਰੂ ‘ਤੇ ਗੱਲ ਆਈ ਤਾਂ ਉਸ ਨੂੰ ਠੇਸ ਪਹੁੰਚੀ ਅਤੇ ਅਸਤੀਫ਼ਾ ਦੇ ਦਿੱਤਾ ਸੀ ਪਰ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮਮਤਾ ਜੀ ਨੂੰ ਸਜਾਉਣਾ ਅਤੇ ਤਿਆਰ ਕਰਨਾ ਮੇਰੀ ਜ਼ਿੰਮੇਵਾਰੀ ਹੈ। ਜਿਨ੍ਹਾਂ ਨੂੰ ਅਹੁਦੇ ਦੀ ਇੱਜ਼ਤ ਹੈ, ਉਨ੍ਹਾਂ ਨੂੰ ਹੀ ਮਹਾਮੰਡਲੇਸ਼ਵਰ ਬਣਾਇਆ ਜਾਵੇਗਾ।