ਅਨਾਜ ਮੰਡੀ ‘ਚ ਆਯੋਜਿਤ ਭਾਰਤੀ ਮਜ਼ਦੂਰ ਸੰਘ ਹਰਿਆਣਾ ਦੇ ਸਥਾਪਨਾ ਦਿਵਸ ਸਮਾਰੋਹ ‘ਚ ਪਹੁੰਚੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਸਰਕਾਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਿਸ਼ਨ ਮੋਡ ‘ਤੇ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਜ਼ਦੂਰ ਸੰਘ ਦੀ ਸੋਚ ਮਜ਼ਦੂਰਾਂ ਨੂੰ ਇਕਜੁੱਟ ਕਰਨ ਦੀ ਹੈ, ਜਦੋਂ ਕਿ ਹੋਰ ਜਥੇਬੰਦੀਆਂ ਇਸ ਦੇ ਉਲਟ ਸੋਚਦੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅੰਗਰੇਜ਼ਾਂ ਦੇ ਬਣਾਏ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਦੇ ਭਲੇ ਲਈ ਨਵੇਂ ਕਾਨੂੰਨ ਬਣਾਏ ਹਨ। ਮੁੱਖ ਮੰਤਰੀ ਨਾਇਬ ਸੈਣੀ ਨੇ ਹੁੱਡਾ-ਸ਼ੈਲਜਾ-ਰਣਦੀਪ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੀ ਨਹੀਂ ਸਗੋਂ ਆਪਣੀ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਵਿਅੰਗਮਈ ਲਹਿਜੇ ਵਿਚ ਕਿਹਾ ਕਿ ਸ਼ਾਇਦ ਹੁੱਡਾ ਨੇ ਥੋੜ੍ਹੀ ਬਹੁਤ ਮਲਾਈ ਖਾਧੀ ਹੈ। ਸ਼ੈਲਜਾ ਅਤੇ ਸੁਰਜੇਵਾਲਾ ਨੇ ਹੱਥ ਪੈਰ ਮਾਰ ਲਏ ਹਨ।
ਉਨ੍ਹਾਂ ਕਿਹਾ ਕਿ ਭੂਪੇਂਦਰ ਹੁੱਡਾ ਪੋਰਟਲ ਨੂੰ ਖਤਮ ਕਰਨ ਅਤੇ ਐੱਚ.ਕੇ.ਆਰ.ਐੱਮ. ਦੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਗੱਲ ਕਰ ਰਹੇ ਹਨ, ਪਰ ਉਨ੍ਹਾਂ ਦਾ ਇਹ ਸੁਪਨਾ ਸੁਪਨਾ ਹੀ ਰਹਿ ਜਾਵੇਗਾ।