ਹਰਿਆਣਾ : ਹਰਿਆਣਾ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਅੰਬਾਲਾ, ਸੋਨੀਪਤ, ਪਾਣੀਪਤ, ਰੋਹਤਕ, ਹਿਸਾਰ, ਕਰਨਾਲ, ਗੁਰੂਗ੍ਰਾਮ ਅਤੇ ਫਰੀਦਾਬਾਦ ਨਗਰ ਨਿਗਮਾਂ ਵਿੱਚ ਮੇਅਰ ਚੋਣਾਂ ਜਿੱਤੀਆਂ ਹਨ। ਜਦੋਂ ਕਿ ਮਾਨੇਸਰ ਕਾਰਪੋਰੇਸ਼ਨ ਤੋਂ ਜਿੱਤ ਆਜ਼ਾਦ ਉਮੀਦਵਾਰ ਡਾ. ਇੰਦਰਜੀਤ ਯਾਦਵ ਨੇ ਹਾਸਲ ਕੀਤੀ ਹੈ। ਭਾਜਪਾ ਦੇ ਪ੍ਰਵੀਨ ਜੋਸ਼ੀ ਨੇ 416927 ਵੋਟਾਂ ਨਾਲ ਜਿੱਤ ਦਰਜ ਕਰਦੇ ਹੋਏ ਕਾਂਗਰਸ ਉਮੀਦਵਾਰ ਲਤਾ ਰਾਣੀ ਨੂੰ 316852 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸ ਦੇ ਨਾਲ ਹੀ , ਕਾਂਗਰਸ ਉਮੀਦਵਾਰ ਲਤਾ ਰਾਣੀ ਦੇ ਹਿੱਸੇ 100075 ਵੋਟਾਂ ਆਈਆਂ।ਦੱਸਿਆ ਜਾ ਰਿਹਾ ਹੈ ਕਿ ਅੱਜ ਦੇਸ਼ ‘ਚ ਸਭ ਤੋਂ ਵੱਧ ਫਰਕ ਨਾਲ ਮੇਅਰ ਦੀ ਚੋਣ ਜਿੱਤਣ ਦਾ ਰਿਕਾਰਡ ਟੁੱਟ ਗਿਆ। ਅੱਜ ਫਰੀਦਾਬਾਦ ਤੋਂ ਭਾਜਪਾ ਦੇ ਪ੍ਰਵੀਨ ਬੱਤਰਾ ਜੋਸ਼ੀ ਨੇ 316852 ਨੇ ਨਵਾਂ ਰਿਕਾਰਡ ਕਾਇਮ ਕੀਤਾ।