ਪ੍ਰਾਣਾਯਾਮ: ਪ੍ਰਾਣਾਯਾਮ ਨਾਲ ਅੱਖਾਂ ਨੂੰ ਰਾਹਤ ਮਿਲਦੀ ਹੈ ਅਤੇ ਉਨ੍ਹਾਂ ਦੀ ਤਾਕਤ ਵਧਦੀ ਹੈ। ਇੱਕ ਨੱਕ ਰਾਹੀਂ ਸਾਹ ਲਓ ਅਤੇ ਦੂਜੀ ਨੱਕ ਰਾਹੀਂ ਸਾਹ ਛੱਡੋ, ਇਸਨੂੰ 5-10 ਮਿੰਟਾਂ ਲਈ ਦੁਹਰਾਓ।
ਤ੍ਰਟਾਕ ਆਸਨ: ਅੱਖਾਂ ਦੀ ਰੌਸ਼ਨੀ ਵਧਾਉਣ ਲਈ, ਪਲਕਾਂ ਝਪਕਾਏ ਬਿਨਾਂ ਕੁਝ ਸਮੇਂ ਲਈ ਦੀਵੇ ਜਾਂ ਕਿਸੇ ਇੱਕ ਵਸਤੂ ਦੀ ਲਾਟ ‘ਤੇ ਧਿਆਨ ਕੇਂਦਰਿਤ ਕਰੋ। ਇਹ ਅੱਖਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।
ਅੱਖਾਂ ਦੇ ਆਲੇ-ਦੁਆਲੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ। ਬਦਾਮ ਜਾਂ ਨਾਰੀਅਲ ਦੇ ਤੇਲ ਨਾਲ ਹੌਲੀ-ਹੌਲੀ ਮਾਲਿਸ਼ ਕਰੋ, ਇਹ ਅੱਖਾਂ ਦੀ ਥਕਾਵਟ ਨੂੰ ਘਟਾਉਂਦਾ ਹੈ।
ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਗਾਜਰ, ਟਮਾਟਰ, ਬਦਾਮ ਅਤੇ ਅਖਰੋਟ ਸ਼ਾਮਲ ਕਰੋ। ਇਹ ਖਾਣ-ਪੀਣ ਦੀਆਂ ਚੀਜ਼ਾਂ ਅੱਖਾਂ ਲਈ ਫਾਇਦੇਮੰਦ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੀਆਂ ਹਨ।
ਆਪਣੀਆਂ ਅੱਖਾਂ ਨੂੰ ਆਰਾਮ ਦੇਣ ਲਈ, ਰੋਜ਼ਾਨਾ 7-8 ਘੰਟੇ ਦੀ ਸਹੀ ਨੀਂਦ ਲਓ। ਘੱਟ ਨੀਂਦ ਕਾਰਨ ਅੱਖਾਂ ਥੱਕ ਜਾਂਦੀਆਂ ਹਨ ਅਤੇ ਦੇਖਣ ਵਿੱਚ ਸਮੱਸਿਆ ਹੋ ਸਕਦੀ ਹੈ।
ਸਵੇਰੇ ਉੱਠਣ ਤੋਂ ਬਾਅਦ ਅੱਖਾਂ ‘ਤੇ ਠੰਡੇ ਪਾਣੀ ਦਾ ਛਿੜਕਾਅ ਕਰੋ।
ਹਰੇ ਘਾਹ ‘ਤੇ ਨੰਗੇ ਪੈਰੀਂ ਤੁਰੋ।
ਅੱਖਾਂ ਦੀ ਕਸਰਤ ਕਰੋ।
ਸਵੇਰੇ ਉੱਠਣ ਤੋਂ ਬਾਅਦ ਗਰਮ ਪਾਣੀ ਪੀਓ।
ਰੋਜ਼ਾਨਾ ਸਿਮਰਨ ਕਰੋ।
ਸਵੇਰੇ ਆਂਵਲਾ ਖਾਓ ਜਾਂ ਇੱਕ ਚੱਮਚ ਆਂਵਲੇ ਦਾ ਰਸ ਪੀਓ।
ਆਪਣੀ ਖੁਰਾਕ ਵਿੱਚ ਪਿਆਜ਼ ਅਤੇ ਲਸਣ ਨੂੰ ਸ਼ਾਮਲ ਕਰੋ।
ਬਦਾਮ ਵਿੱਚ ਮੌਜੂਦ ਵਿਟਾਮਿਨ ਈ ਤੁਹਾਡੀਆਂ ਅੱਖਾਂ ਲਈ ਚੰਗਾ ਹੁੰਦਾ ਹੈ।
ਸੋਇਆ ਅਤੇ ਇਸ ਦੇ ਉਤਪਾਦਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਪਲਕਾਂ ਮਾਰਨ ਦੀ ਕਸਰਤ ਕਰੋ।