ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ

ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ‘ਚ ਕਈ ਟਰੇਨਾਂ ਨੂੰ ਰੱਦ ਕਰਨ ਅਤੇ ਡਾਇਵਰਸ਼ਨ ਕਰਨ ਦੀਆਂ ਖਬਰਾਂ ਆਈਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਰੇਲ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਅੰਮ੍ਰਿਤਸਰ, ਚੰਡੀਗੜ੍ਹ ਅਤੇ ਜਲੰਧਰ ‘ਚ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਟਰੇਨਾਂ ਰੱਦ ਹਨ। ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ, ਉਨ੍ਹਾਂ ‘ਚ ਸ਼ਾਨ-ਏ-ਪੰਜਾਬ, ਨੰਗਲ ਡੈਮ, ਦਿੱਲੀ ਸੁਪਰਫਾਸਟ ਅਤੇ ਹੋਰ ਕਈ ਟਰੇਨਾਂ ਰੱਦ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਰਬੱਤ ਦਾ ਭਲਾ ਐਕਸਪ੍ਰੈਸ ਦਾ ਰੂਟ ਡਾਇਵਰਟ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਤੋਂ ਇਹ ਟਰੇਨਾਂ ਪ੍ਰਭਾਵਿਤ ਹੋਈਆਂ ਹਨ।  27 ਅਗਸਤ ਤੱਕ ਲੁਧਿਆਣਾ ਛੇਹਰਟਾ ਮੇਮੂ 04591-92, ਦਿੱਲੀ ਸੁਪਰਫਾਸਟ ਐਕਸਪ੍ਰੈਸ 22430 ਅਤੇ 26 ਅਗਸਤ ਤੱਕ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਸ਼ਾਨ-ਏ-ਪੰਜਾਬ 12497-98, ਨੰਗਲ ਡੈਮ ਅੰਮ੍ਰਿਤਸਰ 14506-05 ਰੱਦ ਅਤੇ ਨਵੀਂ ਦਿੱਲੀ ਲੋਹੀਆਂ ਖਾਸ ਸਰਬੱਤ ਦਾ ਭਲਾ ਐਕਸਪ੍ਰੈਸ 22479 ਨੂੰ 21, 24, 25 ਅਗਸਤ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਲੁਧਿਆਣਾ, ਨਕੋਦਰ ਤੋਂ ਲੋਹੀਆਂ ਖਾਸ ਲਈ ਲਿਜਾਇਆ ਜਾਵੇਗਾ।

Leave a Reply

Your email address will not be published. Required fields are marked *