ਕੋਲਕਾਤਾ ਦੇ ਆਰਜੀ ਕਰ ਹਸਪਤਾਲ ਵਿੱਚ ਇੱਕ ਮਹਿਲਾ ਸਿਖਿਆਰਥੀ ਡਾਕਟਰ ਦੇ ਨਾਲ ਕੀਤੇ ਗਏ ਘਿਨਾਉਣੇ ਅਪਰਾਧ ਵਿੱਚ ਸੀ.ਬੀ.ਆਈ. ਨੇ ਆਪਣੀ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਹੈ ਅਤੇ ਦੋਸ਼ੀਆਂ ਦਾ ਪੋਲੀਗ੍ਰਾਫ ਟੈਸਟ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸੱਤ ਮੁਲਜ਼ਮਾਂ ਦਾ ਪੋਲੀਗ੍ਰਾਫ਼ ਟੈਸਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਛੇ ਵਿਅਕਤੀਆਂ ਦਾ ਟੈਸਟ ਸੀ.ਬੀ.ਆਈ. ਦੇ ਕੋਲਕਾਤਾ ਦਫ਼ਤਰ ਵਿੱਚ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੁਲਜ਼ਮ ਸੰਜੇ ਰਾਏ ਦਾ ਟੈਸਟ ਜੇਲ੍ਹ ਵਿੱਚ ਕੀਤਾ ਜਾ ਰਿਹਾ ਹੈ। ਇਸ ਘਿਨਾਉਣੇ ਅਪਰਾਧ ਵਿੱਚ ਮੁੱਖ ਦੋਸ਼ੀ ਸੰਜੇ ਰਾਏ, ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, ਚਾਰ ਜੂਨੀਅਰ ਡਾਕਟਰ ਅਤੇ ਸੰਜੇ ਰਾਏ ਦੇ ਨਜ਼ਦੀਕੀ ਇੱਕ ਸਿਵਲ ਵਲੰਟੀਅਰ ਸ਼ਾਮਲ ਹਨ। ਅੱਜ ਜਿਨ੍ਹਾਂ ਸੱਤ ਵਿਅਕਤੀਆਂ ਦਾ ਪੋਲੀਗ੍ਰਾਫ਼ ਟੈਸਟ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਨਾਂ ਇਹ ਹਨ:
ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼
ਸੌਮਿਤਰ (ਇੰਟਰਨ ਡਾਕਟਰ)
ਅਰਕਾ (ਇੰਟਰਨ ਡਾਕਟਰ)
ਸੁਵਦੀਪ (ਇੰਟਰਨ ਡਾਕਟਰ)
ਗੁਲਾਮ (ਹਾਊਸ ਸਟਾਫ਼ ਡਾਕਟਰ)
ਸੌਰਵ (ਸਿਵਿਕ ਵਲੰਟੀਅਰ)
ਮੁੱਖ ਦੋਸ਼ੀ ਸੰਜੇ ਰਾਏ ਹੈ