ਕੋਲਕਾਤਾ ਕਾਂਡ: ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਖ਼ਤਮ

ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਮਹਿਲਾ ਟ੍ਰੇਨੀ ਡਾਕਟਰ ਦੀ ਜਬਰ-ਜਨਾਹ ਉਪਰੰਤ ਹੱਤਿਆ ਦੇ ਮਾਮਲੇ ਵਿਚ ਪੀਜੀਆਈ ਚੰਡੀਗੜ੍ਹ ਵਿੱਚ 11 ਦਿਨਾਂ ਤੋਂ ਚੱਲ ਰਹੀ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਅੱਜ ਸਮਾਪਤ ੋ ਗਈ। ਹੜਤਾਲ ਖ਼ਤਮ ਕਰਨ ਦਾ ਐਲਾਨ ਕਰਨ ਮਗਰੋਂ ਸਾਰੇ ਡਾਕਟਰ ਡਿਊਟੀ ’ਤੇ ਪਰਤ ਆਏ ਹਨ। ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰ ਦੇ ਪ੍ਰਧਾਨ ਡਾ. ਹਰੀਹਰਨ, ਮੀਤ ਪ੍ਰਧਾਨ ਡਾ. ਸਮ੍ਰਿਤੀ ਠਾਕੁਰ ਅਤੇ ਜੁਆਇੰਟ ਸਕੱਤਰ ਡਾ. ਪੇਰਗੂ ਪਰਨਿਥ ਰੈੱਡੀ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਅਪੀਲ ਉਪਰੰਤ ਇਹ ਹੜਤਾਲ ਤਿੰਨ ਹਫ਼ਤਿਆਂ ਲਈ ਖ਼ਤਮ ਕੀਤੀ ਗਈ ਹੈ। ਭਾਵੇਂ ਅੱਜ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ ਪ੍ਰੰਤੂ ਆਪਣੇ ਡਿਊਟੀ ਟਾਈਮ ਤੋਂ ਬਾਅਦ ਡਾਕਟਰਾਂ ਵੱਲੋਂ ਮੋਮਬੱਤੀ ਮਾਰਚ ਜਾਰੀ ਰੱਖੇ ਜਾਣਗੇ ਅਤੇ ਹਫ਼ਤੇ ਵਿੱਚ ਇੱਕ ਦਿਨ ਮੀਟਿੰਗ ਕੀਤੀ ਜਾਵੇਗੀ। ਪੀਜੀਆਈ ਪ੍ਰਸ਼ਾਸਨ ਵੱਲੋਂ ਜਾਰੀ ਸਰਕੁਲਰ ਰਾਹੀਂ ਦੱਸਿਆ ਗਿਆ ਕਿ ਸਾਰੀਆਂ ਓਪੀਡੀਜ਼, ਅਪਰੇਸ਼ਨ ਥੀਏਟਰਾਂ, ਲੈਬਾਰਟਰੀਆਂ ਵਿੱਚ ਕੰਮ ਆਮ ਵਾਂਗ ਸ਼ੁਰੂ ਹੋ ਗਏ ਹਨ।

Leave a Reply

Your email address will not be published. Required fields are marked *