ਪਤਾਲਪੁਰੀ ਚੌਕ ਕੀਰਤਪੁਰ ਸਾਹਿਬ ਵਿਖੇ ਆਕਸੀਜਨ ਗੈਸ ਸਿਲੰਡਰ ਨਾਲ ਭਰਿਆ ਕੈਂਟਰ ਪਲਟ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਸਿਲੰਡਰ ਨੂੰ ਅੱਗ ਲੱਗ ਗਈ। ਕੈਂਟਰ ਚਾਲਕ ਨੂੰ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੈਬਿਨ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਜਾਣਕਾਰੀ ਅਨੁਸਾਰ ਅੱਜ ਸਵੇਰੇ ਦਿੱਲੀ ਤੋਂ ਨੰਗਲ ਗੈਸ ਸਿਲੰਡਰ ਲੈ ਕੇ ਜਾ ਰਿਹਾ ਇੱਕ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਜਦੋਂ ਕੈਂਟਰ ਚਾਲਕ ਇਸ ਕੈਂਟਰ ਵਿੱਚ ਫਸ ਗਿਆ ਤਾਂ ਇਸ ਕੈਂਟਰ ਵਿੱਚ ਲੱਦੇ ਸਿਲੰਡਰ ਨੂੰ ਅੱਗ ਲੱਗ ਗਈ। ਸਿਲੰਡਰ ਵਿੱਚ ਆਕਸੀਜਨ ਗੈਸ ਸੀ। ਅੱਗ ਦੇ ਲਗਾਤਾਰ ਫੈਲਣ ਕਾਰਨ ਮੌਕੇ ‘ਤੇ ਤਣਾਅ ਵਾਲਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਰੂਪਨਗਰ ਨੰਗਲ ਅਤੇ ਨਜ਼ਦੀਕੀ ਫੈਕਟਰੀ ਅਲਟਰੈਕ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਨੇ ਵੱਡੀ ਮੁਸ਼ੱਕਤ ਨਾਲ ਪਹਿਲਾਂ ਕੈਂਟਰ ਚਾਲਕ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਅਤੇ ਫਿਰ ਅੱਗ ‘ਤੇ ਕਾਬੂ ਪਾਇਆ।
Related Posts
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਸ਼ੁਰੂ
ਸ਼੍ਰੋਮਣੀ ਅਕਾਲੀ ਦਲ ਨੇ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਨੇ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ…
ਲੁਧਿਆਣਾ ਦੀ ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ
ਇੰਡਸਟਰੀਅਲ ਸਿਟੀ ਦੇ ਸਮਰਾਲਾ ਚੌਕ ਨੇੜੇ ਧਾਗਾ ਫੈਕਟਰੀ ‘ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ…
ਪੰਜਾਬ ਸਰਕਾਰ ਵੱਲੋਂ ਡਿਪੂ ਹੋਲਡਰਾਂ ਦਾ ਕਮਿਸ਼ਨ ਵਧਾਉਣ ਦਾ ਕੀਤਾ ਗਿਆ ਫ਼ੈਸਲਾ
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਹਜ਼ਾਰਾਂ ਡਿਪੂ ਹੋਲਡਰਾਂ ਨੂੰ ਖੁਸ਼ ਕਰਦੇ ਹੋਏ ਕਮਿਸ਼ਨ ਵਧਾਉਣ ਦਾ ਫ਼ੈਸਲਾ ਕੀਤਾ…