ਅਜਾਦ ਨਗਰ ਵਿਕਾਸ ਕਮੇਟੀ ਜੋ ਕਿ ਅਜਾਦ ਨਗਰ ਵਿੱਚ ਵਿਕਾਸ ਦੇ ਕੰਮਾਂ ਪ੍ਰਤੀ ਬੜੀ ਸੁਚੇਤ ਰਹਿੰਦੀ ਹੈ ਅਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਇਸ ਕਮੇਟੀ ਦੇ ਪ੍ਰਧਾਨ ਕੈਪਟਨ ਬਾਬੂ ਸਿੰਘ ਮਾਨ ਆਪਣੀ ਟੀਮ ਸਮੇਤ ਜਿਸ ਵਿੱਚ ਸ੍ਰ ਨਿਰਮਲ ਸਿਘ ਢੋਟ, ਸ੍ਰੀ ਸੋਹਲ ਅਤੇ ਸ੍ਰ,ਪਰਵਿੰਦਰ ਸਿੰਘ ਸਰਾਓ ਸ਼ਾਮਲ ਹਨ ਕਮਿਸ਼ਨਰ, ਨਗਰ ਨਿਗਮ ਨੂੰ ਉਨਾਂ ਦੇ ਦਫਤਰ ਵਿੱਚ ਮਿਲੇ, ਉਨ੍ਹਾਂ ਨਾਲ ਅਜਾਦ ਨਗਰ ਦੀਆਂ ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਦੀ ਮੁਰੰਮਤ, ਅਤੇ ਅਵਾਰਾ ਕੁੱਤਿਆ ਨੂੰ ਕੰਟਰੋਲ ਕਰਨ ਸਬੰਧੀ ਸਾਰੀਆਂ ਸੱਮਸਿਆਵਾਂ ਪ੍ਰਤੀ ਬੜਾ ਵਿਸਤਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ। ਮਾਨਯੋਗ ਕਮਿਸ਼ਨਰ ਸਾਹਿਬ ਨੇ ਬੜੇ ਧਿਆਨ ਨਾਲ ਸਾਰੀਆਂ ਸੱਮਸਿਆਵਾਂ ਸੁਣਨ ਉਪਰੰਤ ਸਭ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਸੱਗੋਂ ਉਹਨਾਂ ਦੇ ਸੰਬਧਤ ਅਧਿਕਾਰੀਆਂ ਨੂੰ ਆਪਣੇ ਦਫਤਰ ਵਿੱਚ ਬੁਲਾਇਆ ਅਤੇ ਸਭ ਨੂੰ ਹਦਾਇਤਾ ਦਿੱਤੀਆਂ ਕਿ ਸਾਰੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਨਪੇਰੇ ਚਾੜਿਆਂ ਜਾਵੇ। ਬਹੁਤ ਚੰਗੇ ਵਾਤਾਵਰਣ ਵਿੱਚ ਵਿਚਾਰ ਵਟਾਂਦਰਾ ਹੋਇਆ ਅਤੇ ਅਜਾਦ ਨਗਰ ਵਿਕਾਸ ਕਮੇਟੀ ਦੇ ਸਮੂਹ ਮੈਂਬਰਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਅਜਾਦ ਨਗਰ ਵਿੱਚ ਲੰਮੇ ਸਮੇਂ ਤੋਂ ਸਥਾਪਿਤ ਕੀਤਾ ਗਿਆ ਇੱਕ ਸਾਈਨ ਬੋਰਡ ਜੋ ਕਿ ਖਸਤਾ ਹਾਲਤ ਹੋਣ ਕਾਰਣ ਲਗਭਗ ਗਿਰਨ ਵਾਲਾ ਸੀ, ਵੀ ਵਿਕਾਸ ਕਮੇਟੀ ਦੀ ਹਿੰਮਤ ਨਾਲ ਦੁਬਾਰਾ ਸਥਾਪਿਤ ਕੀਤਾ ਗਿਆ ਕਮੇਟੀ ਦੇ ਹੋਰ ਮੈਂਬਰਾਂ ‘ਚ ਪ੍ਰਮੁੱਖ ਨਾਮ ਹਨ ਇੰਜ: ਮੁੰਦਰਾ, ਜਸਪਾਲ ਤੂਰ, ਮੋਹਲ, ਬਲਜਿੰਦਰ ਸਿੰਘ ਹਰਬੰਸ ਬਾਂਸਲ, ਇੰਜ: ਪ੍ਰਗਟ ਸਿੱਧੂ।
Related Posts
ਰਵਾਨਾ ਭਵਨ ਵਿੱਖੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਸ ਦੀ ਸਟੇਟ ਲੀਡਰਸ਼ਿਪ ਵੱਲੋਂ ਮੀਟਿੰਗ ਦੌਰਾਨ ਸਰਕਲ ਪਟਿਆਲਾ ਦੀ ਟੀਮ ਦੀ ਚੋਣ ਕੀਤੀ ਗਈ
ਰਵਾਨਾ ਭਵਨ ਵਿੱਖੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਸ ਦੀ ਸਟੇਟ ਲੀਡਰਸ਼ਿਪ ਜਿਸ ਵਿਚ ਸੂਬਾ ਪ੍ਰਧਾਨ (ਪੰਜਾਬ) ਇੰਜ: ਰਣਜੀਤ ਸਿੰਘ ਢਿੱਲੋਂ ,…
ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਸ਼ੰਭੂ ਬਾਰਡਰ ਖੁੱਲ੍ਹਦਿਆਂ ਹੀ ਦਿੱਲੀ ਕਰਾਂਗੇ ਕੂਚ
ਚੰਡੀਗੜ੍ਹ ਵਿੱਚ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸ਼ੰਭੂ ਸਰਹੱਦ ਖੁੱਲ੍ਹਦੇ ਹੀ ਕਿਸਾਨ ਦਿੱਲੀ ਵੱਲ ਮਾਰਚ…
ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ
ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ‘ਚ ਕਈ ਟਰੇਨਾਂ ਨੂੰ ਰੱਦ ਕਰਨ ਅਤੇ…