ਬਿਹਾਰ ਦੀ ਦਰਭੰਗਾ ਪੁਲਿਸ ਨੇ ਵਿਕਾਸਸ਼ੀਲ ਇੰਸਾਨ ਪਾਰਟੀ (ਵੀ.ਆਈ.ਪੀ.) ਦੇ ਮੁਖੀ ਅਤੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਾਹਨੀ ਦੇ ਕਤਲ ਕੇਸ ਦੀ ਜਾਂਚ ਲਈ ਅੱਜ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ। ਸੀਨੀਅਰ ਪੁਲਿਸ ਸੁਪਰਡੈਂਟ ਜਗਨਨਾਥ ਜਲਾ ਰੈੱਡੀ ਨੇ ਅੱਜ ਦੱਸਿਆ ਕਿ 16 ਜੁਲਾਈ ਨੂੰ ਬਿਰੌਲ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਮੰਤਰੀ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਾਹਨੀ ਦੀ ਬਿਰੌਲ ਥਾਣਾ ਖੇਤਰ ਦੇ ਸੁਪੌਲ ਬਾਜ਼ਾਰ ‘ਚ ਉਨ੍ਹਾਂ ਦੇ ਜੱਦੀ ਘਰ ‘ਚ ਹੱਤਿਆ ਕਰ ਦਿੱਤੀ ਗਈ ਹੈ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸਬ-ਡਵੀਜ਼ਨ ਥਾਣਾ ਬਿਰੌਲ, ਥਾਣਾ ਮੁਖੀ ਬਿਰੌਲ ਅਤੇ ਟੈਕਨੀਕਲ ਸੈੱਲ ਮੌਕੇ ‘ਤੇ ਪਹੁੰਚ ਗਏ ।
ਰੈਡੀ ਵੱਲੋਂ ਦੱਸਿਆ ਗਿਆ ਕਿ ਇਸ ਘਟਨਾ ਦੀ ਸਫ਼ਲਤਾਪੂਰਵਕ ਜਾਂਚ ਲਈ ਦਰਭੰਗਾ ਦੇ ਐਸ.ਪੀ (ਦਿਹਾਤੀ) ਕਾਮਿਆ ਮਿਸ਼ਰਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਸਬ-ਡਵੀਜ਼ਨਲ ਪੁਲਿਸ ਅਫਸਰ, ਬਿਰੌਲ, ਥਾਣਾ ਅਫਸਰ ਬਿਰੌਲ ਅਤੇ ਟੈਕਨੀਕਲ ਸੈੱਲ, ਦਰਭੰਗਾ ਸ਼ਾਮਲ ਹਨ।