ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ‘ਲਾਡਲੀ ਭੈਣ ਯੋਜਨਾ’ ਦੀ ਤਰਜ਼ ‘ਤੇ ਨਵੀਂ ‘ਲਾਡਲਾ ਭਾਈ ਯੋਜਨਾ’ ਦਾ ਐਲਾਨ ਕੀਤਾ ਹੈ। ਇਹ ਘੋਸ਼ਣਾ ਅਸਾਧੀ ਇਕਾਦਸ਼ੀ ਦੇ ਮੌਕੇ ‘ਤੇ ਪੰਢਰਪੁਰ ਦੇ ਵਿੱਠਲ ਮੰਦਰ ‘ਚ ਹੋਈ ਮਹਾਪੂਜਾ ਤੋਂ ਬਾਅਦ ਮੀਡੀਆ ਨੂੰ ਦਿੱਤੀ ਗਈ।
ਕੀ ਹੈ ਇਹ ਯੋਜਨਾ ?
ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਕਿ ਇਸ ਯੋਜਨਾ ਤਹਿਤ ਮਹਾਰਾਸ਼ਟਰ ਸਰਕਾਰ 12ਵੀਂ ਪਾਸ ਨੌਜਵਾਨਾਂ ਨੂੰ 6000 ਰੁਪਏ ਪ੍ਰਤੀ ਮਹੀਨਾ ਸਹਾਇਤਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਡਿਪਲੋਮਾ ਹੋਲਡਰਾਂ ਨੂੰ 8000 ਰੁਪਏ ਅਤੇ ਗ੍ਰੈਜੂਏਟ ਨੌਜਵਾਨਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
ਬੇਰੁਜ਼ਗਾਰੀ ਨੂੰ ਵੱਡਾ ਮੁੱਦਾ ਦੱਸਿਆ
ਏਕਨਾਥ ਸ਼ਿੰਦੇ ਦੇ ਇਸ ਐਲਾਨ ਨੂੰ ਆਗਾਮੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਵਿਰੋਧੀ ਧਿਰ ਵੱਲੋਂ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਵੱਡਾ ਮੁੱਦਾ ਦੱਸਿਆ ਜਾ ਰਿਹਾ ਹੈ ਅਤੇ ਸ਼ਿੰਦੇ ਸਰਕਾਰ ਨੇ ਇਸ ਸਕੀਮ ਰਾਹੀਂ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।