ਬਿਹਾਰ ‘ਚ ਝੰਝਾਰਪੁਰ ਵਿਧਾਨ ਸਭਾ ਦੇ ਸਾਬਕਾ ਆਰ.ਜੇ.ਡੀ. ਵਿਧਾਇਕ ਗੁਲਾਬ ਯਾਦਵ ਦੇ ਗੰਗਾਪੁਰ ਸਥਿਤ ਜੱਦੀ ਘਰ ‘ਤੇ ਈ.ਡੀ ਦੀ ਛਾਪੇਮਾਰੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮਨੀ ਲਾਂਡਰਿੰਗ ਮਾਮਲੇ ‘ਚ ਈ.ਡੀ ਨੇ ਗੁਲਾਬ ਯਾਦਵ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।ਸਾਬਕਾ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਗੁਲਾਬ ਯਾਦਵ ਦੇ ਪੁਣੇ, ਪਟਨਾ ਅਤੇ ਨਿਜੀ ਘਰ ‘ਤੇ ਇਕੱਠੇ ਹੀ ED ਦੀ ਟੀਮ ਛਾਪੇਮਾਰੀ ਕਰ ਰਹੀ ਹੈ। ਕੇਂਦਰੀ ਸੁਰੱਖਿਆ ਬਲ ਦੇ ਨਾਲ ਪਹੁੰਚੇ ਈ.ਡੀ ਦੇ ਇੱਕ ਦਰਜਨ ਅਧਿਕਾਰੀ ਗੁਲਾਬ ਯਾਦਵ ਦੇ ਘਰ ਦੀ ਤਲਾਸ਼ੀ ਲੈ ਰਹੇ ਹਨ। ਕਿਸੇ ਵੀ ਬਾਹਰੀ ਵਿਅਕਤੀ ਨੂੰ ਜੱਦੀ ਘਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
Related Posts
ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਦਾ ਜੰਮੂ-ਕਸ਼ਮੀਰ ਦਾ ਦੌਰਾ ਹੋਇਆ ਰੱਦ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 2 ਦਿਨਾਂ ਲਈ ਜੰਮੂ-ਕਸ਼ਮੀਰ ਦਾ…
ਹਰਭਜਨ ਸਿੰਘ ਵੱਲੋਂ ਕੇਂਦਰੀ ਊਰਜਾ ਮੰਤਰੀ ਨੂੰ BBMB ਹਸਪਤਾਲ ਤਲਵਾੜਾ ਪੰਜਾਬ ਨੂੰ ਅਪਗ੍ਰੇਡ ਕਰਨ ਦੀ ਕੀਤੀ ਗਈ ਮੰਗ
ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਹਰਭਜਨ ਸਿੰਘ…
‘ਜ਼ੀਰੋ ਲਾਈਨ’ ‘ਤੇ ਗਸ਼ਤ ਕਰ ਰਹੇ ਦੋ BSF ਦੇ ਜਵਾਨਾਂ ਦੀ ਗਰਮੀ ਕਾਰਨ ਹੋਈ ਮੌਤ
ਗੁਜਰਾਤ ‘ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਗਸ਼ਤ ਦੌਰਾਨ ‘ਹਰਾਮੀ ਨਾਲਾ’ ਖੇਤਰ ‘ਚ ਅੱਤ ਦੀ ਗਰਮੀ ਕਾਰਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.)…