ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀਲਾਲ ਦੀ ਨੂੰਹ ਸਾਬਕਾ ਵਿਧਾਇਕ ਕਿਰਨ ਚੌਧਰੀ ਨੇ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਨਾਇਬ ਸੈਣੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ, ਸਹਿ ਇੰਚਾਰਜ ਬਿਪਲਬ ਦੇਬ ਮੌਜੂਦ ਸਨ। ਕਿਰਨ ਚੌਧਰੀ ਨੂੰ 20 ਸਾਲ ਬਾਅਦ ਰਾਜ ਸਭਾ ਵਿੱਚ ਜਾਣ ਦਾ ਮੌਕਾ ਮਿਲਿਆ ਹੈ।
ਇਸ ਤੋਂ ਬਾਅਦ ਮੁੱਖ ਮੰਤਰੀ ਨਾਇਬ ਸੈਣੀ ਨੇ ਪ੍ਰੈੱਸ ਕਾਨਫਰੰਸ ਕੀਤੀ। ਸੀ.ਐਮ ਸੈਣੀ ਨੇ ਦੱਸਿਆ ਕਿ ਕਿਰਨ ਚੌਧਰੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਮੈਂ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸਾਡੇ ਸਾਰੇ ਵਿਧਾਇਕ ਇੱਥੇ ਮੌਜੂਦ ਹਨ। ਹੋਰ ਵਿਧਾਇਕਾਂ ਨੇ ਵੀ ਕਿਰਨ ਚੌਧਰੀ ਦਾ ਸਮਰਥਨ ਕੀਤਾ। ਜੋਗੀਰਾਮ ਸਿਹਾਗ, ਅਨੂਪ ਧਾਨਕ, ਨਯਨਪਾਲ ਰਾਵਤ, ਰਾਮਨਿਵਾਸ ਸੂਰਜਖੇੜਾ, ਰਾਮਕੁਮਾਰ ਗੌਤਮ ਅਤੇ ਗੋਪਾਲ ਕਾਂਡਾ ਨੇ ਵੀ ਸਮਰਥਨ ਕੀਤਾ। ਪਾਰਟੀ ਨੇ ਸਰਵ ਸੰਮਤੀ ਵਿੱਚ ਫ਼ੈਸਲਾ ਕੀਤਾ ਕਿ ਰਾਜ ਸਭਾ ਵਿੱਚ ਕਿਰਨ ਜਾਣਗੇ। ਨਾਇਬ ਸੈਣੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੀ ਆਪਣੀ ਰਾਜਨੀਤੀ ਹੈ, ਜਿੰਨੀ ਲੋੜ ਹੁੰਦੀ ਹੈ ਉਸ ਤੋਂ ਜਿਆਦਾ ਵਿਧਾਇਕਾਂ ਨੇ ਸਮਰਥਨ ਦਿੱਤਾ। ਕਿਰਨ ਚੌਧਰੀ ਕੋਲ ਲੰਬਾ ਤਜਰਬਾ ਹੈ। ਕਿਰਨ ਚੌਧਰੀ ਦਿੱਲੀ ਵਿੱਚ ਵਿਧਾਨ ਸਭਾ ਸਪੀਕਰ ਵੀ ਰਹਿ ਚੁੱਕੇ ਹਨ। ਉਹ ਹਰਿਆਣਾ ਦੇ ਮੁੱਦੇ ਰਾਜ ਸਭਾ ਵਿੱਚ ਪ੍ਰਮੁੱਖਤਾ ਨਾਲ ਚੁੱਕਣਗੇ। ਰਾਜ ਸਭਾ ਵਿੱਚ ਵੀ ਸਾਡੀ ਤਾਕਤ ਵਧੀ ਹੈ।