ਹਸਪਤਾਲ ‘ਚ ਜ਼ਹਿਰੀਲੀ ਗੈਸ ਫੈਲਣ ਨਾਲ 60 ਲੋਕਾਂ ਦੀ ਵਿਗੜੀ ਸਿਹਤ

ਸੈਕਟਰ-16 ਦੇ ਜਨਰਲ ਹਸਪਤਾਲ ਵਿੱਚ ਦਮ ਘੁਟਣ ਕਾਰਨ ਕਰੀਬ 60 ਲੋਕਾਂ ਨੂੰ ਐਮਰਜੈਂਸੀ ਰੂਮ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਆਕਸੀਜਨ ਦਿੱਤੀ ਗਈ। ਜਾਂਚ ਰਾਹੀ ਸਾਹਮਣੇ ਆਇਆ ਕਿ ਹਸਪਤਾਲ ਵਿੱਚ ਕਲੋਰੀਨ ਗੈਸ ਫੈਲੀ ਹੋਈ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹਸਪਤਾਲ ਦੀ ਚਾਰਦੀਵਾਰੀ ਵਿੱਚ ਬਣੇ ਟਿਊਬਵੈੱਲ ਵਿੱਚ ਰੱਖੇ ਸਿਲੰਡਰ ਵਿੱਚੋਂ ਕਲੋਰੀਨ ਗੈਸ ਲੀਕ ਹੋ ਰਹੀ ਸੀ। ਸਿਪਾਹੀਆਂ ਨੇ ਤੁਰੰਤ ਲੀਕੇਜ ਬੰਦ ਕਰ ਦਿੱਤੀ ਅਤੇ ਸਾਰੇ ਸਿਲੰਡਰ ਹਸਪਤਾਲ ਤੋਂ ਬਾਹਰ ਕੱਢ ਲਏ। ਇਸ ਦੌਰਾਨ 60 ਦੇ ਕਰੀਬ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਸਾਰੇ ਲੋਕਾਂ ਨੂੰ ਹਸਪਤਾਲ ਤੋਂ ਬਾਹਰ ਕੱਢਿਆ, ਤਾਂ ਜੋ ਉਨ੍ਹਾਂ ਨੂੰ ਜ਼ਹਿਰੀਲੀ ਗੈਸ ਤੋਂ ਬਚਾਇਆ ਜਾ ਸਕੇ। ਹਸਪਤਾਲ ਵਿੱਚ ਕਰੀਬ ਇੱਕ ਘੰਟੇ ਤੱਕ ਹਵਾ ਵਿੱਚ ਕਲੋਰੀਨ ਗੈਸ ਮੌਜੂਦ ਰਹੀ।

Leave a Reply

Your email address will not be published. Required fields are marked *