ਸ਼ਹਿਰ ਦੇ ਇੱਕ ਨੌਜਵਾਨ ਨੇ ਆਪਣੀ ਕੈਨੇਡੀਅਨ ਪਤਨੀ ਨਾਲ ਚੱਲ ਰਹੇ ਝਗੜੇ ਕਾਰਨ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਐਸ.ਐਚ.ਓ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਨਪ੍ਰੀਤ ਸਿੰਘ (30) ਦਾ ਕੈਨੇਡਾ ਵਿੱਚ ਰਹਿੰਦੀ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਲਾਸ਼ ਬਰਾਮਦ ਹੋਣ ਉਪਰੰਤ ਸਿਵਲ ਹਸਪਤਾਲ ਖਮਾਣ ਵਿਖੇ ਪੋਸਟਮਾਰਟਮ ਦੌਰਾਨ ਪਿਤਾ ਜਸਵਿੰਦਰ ਸਿੰਘ ਦੇ ਬਿਆਨਾਂ ‘ਤੇ ਧਾਰਾ 194 ਬੀ.ਐਨ.ਏ. ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਸ਼ਮਸ਼ਾਨਘਾਟ ਵਿਖੇ ਭਾਰੀ ਗਿਣਤੀ ‘ਚ ਸੰਗਤਾਂ ਦੀ ਹਾਜ਼ਰੀ ‘ਚ ਸ਼ਾਂਤਮਈ ਮਾਹੌਲ ‘ਚ ਕੀਤਾ ਗਿਆ। ਮ੍ਰਿਤਕ ਪਾਵਰਕੌਮ ਤੋਂ ਸੇਵਾਮੁਕਤ ਐਸ.ਡੀ.ਓ. ਜਸਵਿੰਦਰ ਸਿੰਘ ਦਾ ਲੜਕਾ ਸੀ।
Related Posts
ਟੋਰਾਂਟੋ ‘ਚ 5 ਘੰਟੇ ਲਗਾਤਾਰ ਪੈ ਰਹੀ ਬਾਰਿਸ਼ ਤੋਂ ਬਾਅਦ ਬਣੀ ਹੜ੍ਹ ਵਰਗੀ ਸਥਿਤੀ, ਜਨਜੀਵਨ ਹੋਇਆ ਪ੍ਰਭਾਵਿਤ
ਕੈਨੇਡਾ ਦੇ ਕਈ ਸ਼ਹਿਰ ਮੀਂਹ ਅਤੇ ਹੜ੍ਹ ਨਾਲ ਪ੍ਰਭਾਵਿਤ ਹਨ। ਟੋਰਾਂਟੋ ‘ਚ 5 ਘੰਟੇ ਲਗਾਤਾਰ ਪੈ ਰਹੀ ਬਾਰਿਸ਼ ਤੋਂ ਬਾਅਦ…
ਕੈਨੇਡਾ ਚ ਪੰਜਾਬਣ ਕੁੜੀ ਦੀ ਸੜਕ ਹਾਦਸੇ ‘ਚ ਮੌਤ, ਕਰੀਬ 10 ਮਹੀਨੇ ਪਹਿਲਾਂ ਗਈ ਸੀ ਵਿਦੇਸ਼
ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਸੜਕ ਹਾਦਸੇ ਵਿੱਚ ਇੱਕ ਪੰਜਾਬਣ ਕੁੜੀ ਦੀ ਮੌਤ ਹੋ ਗਈ ਹੈ। ਮ੍ਰਿਤਕਾ…
ਕੈਨੇਡਾ ਸੜਕ ਹਾਦਸੇ ‘ਚ ਲੁਧਿਆਣਾ ਦੀ ਕੁੜੀ ਦੀ ਮੌਤ
ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲ੍ਹਾ ਦੀ ਨੌਜਵਾਨ ਲੜਕੀ ਦੀ…