‘ਗੁਰਦਿੱਤ ਸਹਾਰਨ’ ਅਤੇ ‘ਲਵਪ੍ਰੀਤ ਢਿੱਲੋਂ’ ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਗਏ ਇਸ ਬਿਹਤਰੀਨ ਗਾਣੇ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਸ਼ਬਦਾਂ ਅਤੇ ਕੰਪੋਜੀਸ਼ਨ ਦੀ ਸਿਰਜਨਾ ਵੀ ਉਨ੍ਹਾਂ ਵੱਲੋਂ ਖੁਦ ਕੀਤੀ ਗਈ ਹੈ। ਸੰਗੀਤ ਨਿਰਮਾਤਾ ਪਰਮਜੀਤ ਕੌਰ ਬਲਿੰਗ, ਰਵਨੀਤ ਕੌਰ ਬਲਿੰਗ ਅਤੇ ਮਨਪ੍ਰੀਤ ਸਿੰਘ ਬਲਿੰਗ ਦੁਆਰਾ ਤਿਆਰ ਕੀਤੇ ਗਏ ਅਤੇ ਗੁਰਬਲਿੰਗ ਮਿਊਜ਼ਿਕ ਦੇ ਲੇਬਲ ਹੇਠ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਨੂੰ ਬਿਹਤਰੀਨ ਗੀਤ ਸੰਗੀਤ ਅਤੇ ਗਾਇਨ ਸੰਯੋਜਨ ਅਧੀਨ ਅੋਤ ਪੋਤ ਕੀਤਾ ਗਿਆ ਹੈ।
ਵਰਣਮਾਲਾ ਦੇ 35 ਅੱਖਰਾਂ ਓ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼ ਨੂੰ ਸਮਰਪਿਤ ਕੀਤੇ ਗਏ ਉਕਤ ਗਾਣੇ ਦੁਆਰਾ ਹਰ ਅੱਖਰ ਦੀ ਮਹੱਤਤਾ ਨੂੰ ਪੰਜਾਬੀ ਤਾਣੇ ਬਾਣੇ ਅਧੀਨ ਦਰਸਾਇਆ ਗਿਆ ਹੈ, ਸਕਾਈ ਡਿਜੀਟਲ ਵੱਲੋਂ ਸਾਹਮਣੇ ਲਿਆਂਦੇ ਗਏ ਅਤੇ ਹਾਲ ਫਿਲਹਾਲ ਆਡਿਓ ਰੂਪ ਵਿੱਚ ਹੀ ਜਾਰੀ ਕੀਤੇ ਗਏ ਉਕਤ ਗਾਣੇ ਦਾ ਸੰਗੀਤ ਸ਼ਾਹ ਰੇਹਾਨ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਅਰਥਪੂਰਨ ਗਾਣਿਆ ਦਾ ਸੰਗੀਤ ਸੰਯੋਜਨ ਕਰ ਚੁੱਕੇ ਹਨ।
ਓਧਰ ਆਪਣੇ ਉਕਤ ਗਾਣੇ ਨੂੰ ਲੈ ਕੇ ਤਾਰੀਫ਼ ਅਤੇ ਲਾਈਮਲਾਈਟ ਦਾ ਹਿੱਸਾ ਬਣੇ ਗਾਇਕ ਦੁੱਲਾ ਦੇ ਹਾਲੀਆ ਗਾਇਕੀ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਗਾਇਕ ਜਲਦ ਹੀ ਆਪਣੇ ਨਵੇਂ ਗੀਤ ਲੈ ਕੇ ਆ ਰਿਹਾ ਹੈ। ਜੋ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋ ਜਾਣਗੇ।