ਅੰਮ੍ਰਿਤਸਰ : ਕੈਨੇਡਾ ਤੋਂ ਆਏ ਸ਼ਰਧਾਲੂ ਗੁਰਜੀਤ ਸਿੰਘ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਸੋਨੇ ਦੇ ਰੰਗ ਦੀ ਕਿਸ਼ਤੀ ਤੋਹਫ਼ੇ ਵਜੋਂ ਭੇਟ ਕੀਤੀ ਹੈ। ਇਹ ਤੋਹਫ਼ਾ ਸ਼ਰਧਾ ਅਤੇ ਵਿਸ਼ਵਾਸ ਦੇ ਪ੍ਰਤੀਕ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਦਿੱਤਾ ਗਿਆ। ਸੁਨਹਿਰੀ ਰੰਗ ਦੀ ਇਸ ਕਿਸ਼ਤੀ ਨੂੰ ਅੰਮ੍ਰਿਤਸਰ ਦੇ ਪਿਓ-ਪੁੱਤਰ ਦੀ ਜੋੜੀ ਨੇ ਬਣਾਇਆ ਅਤੇ ਇਸ ਨੂੰ ਪੂਰਾ ਹੋਣ ਵਿੱਚ 18 ਮਹੀਨੇ ਤੋਂ ਵੱਧ ਦਾ ਸਮਾਂ ਲੱਗਿਆ ਹੈ।ਇਸ ਵਿੱਚ ਇੱਕ ਲੱਕੜ ਦਾ ਫਰੇਮ ਹੈ ਜੋ ਸੁਨਹਿਰੀ ਰੰਗ ਦੀਆਂ ਤਾਂਬੇ ਦੀਆਂ ਚਾਦਰਾਂ ਨਾਲ ਢਕਿਆ ਹੋਇਆ ਹੈ।