ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੀਤਾ ਵੱਡਾ ਐਲਾਨ

ਹਰਿਆਣਾ ਦੇ ਸਿਆਸੀ ਮੈਦਾਨ ‘ਚ ਇਕ ਨਵੇਂ ਖਿਡਾਰੀ ਦੀ ਐਂਟਰੀ ਹੋ ਗਈ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਹਰਿਆਣਾ ਦੇ ਚੋਣ ਮੈਦਾਨ ਵਿੱਚ ਨਿੱਤਰੇ ਹਨ। ਚੜੂਨੀ ਗਰੁੱਪ ਦੇ ਆਗੂ ਗੁਰਨਾਮ ਚੜੂਨੀ ਨੇ ਸਾਂਝੇ ਸੰਘਰਸ਼ ਪਾਰਟੀ ਦੇ ਨਾਂ ‘ਤੇ ਸਿਆਸੀ ਪਾਰਟੀ ਬਣਾਈ ਹੈ। ਉਨ੍ਹਾਂ ਰੋਹਤਕ ‘ਚ ਆਯੋਜਿਤ ਸੰਮੇਲਨ ਦੌਰਾਨ ਇਹ ਐਲਾਨ ਕੀਤਾ। ਚੜੂਨੀ ਨੇ ਸੂਬੇ ਦੀਆਂ ਸਾਰੀਆਂ 90 ਸੀਟਾਂ ‘ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।

ਪ੍ਰੈੱਸ ਕਾਨਫਰੰਸ ‘ਚ ਚੜੂਨੀ ਨੇ ਕਿਸੇ ਪਾਰਟੀ ਨਾਲ ਗਠਜੋੜ ਦੇ ਸਵਾਲ ‘ਤੇ ਕਿਹਾ ਕਿ ਉਹ ਇਨੈਲੋ ਅਤੇ ਕਾਂਗਰਸ ਪ੍ਰਤੀ ਨਰਮ ਰਵੱਈਆ ਰੱਖਦੇ ਹਨ। ਇਸ ਤੋਂ ਸਾਫ਼ ਹੈ ਕਿ ਹਾਲ ਹੀ ਵਿੱਚ ਸਰਕਾਰ ਤੋਂ ਬਾਹਰ ਹੋਈ ਸੱਤਾਧਾਰੀ ਭਾਜਪਾ ਅਤੇ ਜੇ.ਜੇ.ਪੀ. ਪ੍ਰਤੀ ਰਵੱਈਆ ਸਖ਼ਤ ਹੋਵੇਗਾ। ਇਸ ਦੇ ਨਾਲ ਹੀ ਚੜੂਨੀ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਭਾਜਪਾ ਅਤੇ ਜੇ.ਜੇ.ਪੀ. ਨਾਲ ਗਠਜੋੜ ਨਹੀਂ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਵਿਸ਼ੇ ‘ਤੇ ਕਿਸੇ ਪਾਰਟੀ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਇਸ ਲਈ ਉਹ ਸੂਬੇ ਦੀਆਂ ਸਾਰੀਆਂ 90 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।

ਚੜੂਨੀ ਨੇ ਕਿਹਾ ਕਿ ਅੱਜ ਸਿਆਸੀ ਪਾਰਟੀਆਂ ਜਾਂ ਤਾਂ ਚੌਧਰੀਆਂ ਲਈ ਜਾਂ ਪੈਸੇ ਕਮਾਉਣ ਲਈ ਚੋਣਾਂ ਲੜ ਰਹੀਆਂ ਹਨ ਅਤੇ ਸਿਆਸੀ ਪਾਰਟੀਆਂ ਕਾਰਪੋਰੇਟ ਜਗਤ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਗਈਆਂ ਹਨ। ਇਸੇ ਲਈ ਉਨ੍ਹਾਂ ਨੇ ਇਹ ਸਿਆਸੀ ਪਾਰਟੀ ਬਣਾਈ ਹੈ। ਜੋ ਆਮ ਲੋਕਾਂ ਦੀ ਲੜਾਈ ਨੂੰ ਸੜਕਾਂ ਦੇ ਨਾਲ-ਨਾਲ ਸਦਨ ਵਿੱਚ ਲੜਨ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਵਿਧਾਨ ਸਭਾ ਦੀ ਤਿਆਰੀ ਕਰ ਰਹੇ ਹਨ ਅਤੇ ਅੱਗੇ ਤੋਂ ਆਪਣੀ ਪਾਰਟੀ ਨੂੰ ਰਾਸ਼ਟਰੀ ਪੱਧਰ ‘ਤੇ ਵੀ ਲੈ ਕੇ ਜਾਣਗੇ।

Leave a Reply

Your email address will not be published. Required fields are marked *