25 ਦਸੰਬਰ ਦੀ ਪਾਕਿਸਤਾਨ ਲਈ ਦੋਹਰੀ ਮਹੱਤਤਾ ਹੈ, ਇੱਕ ਤਾਂ ਇਸ ਦਿਨ ਪਾਕਿਸਤਾਨ ਦਾ ਮਸੀਹੀ ਭਾਈਚਾਰਾ ਕ੍ਰਿਸਮਸ ਮਨਾਉਂਦਾ ਹੈ ਤੇ ਦੂਜਾ ਇਸ ਦਿਨ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਜਾ ਕਾਈਦ-ਏ-ਆਜ਼ਮ ਦਾ ਜਨਮ ਦਿਨ ਹੈ। ਦੁਨੀਆਂ ਦੇ ਹੋਰ ਦੇਸ਼ਾਂ ਵਾਂਗ 25 ਦਸੰਬਰ ਨੂੰ ਪਾਕਿਸਤਾਨ ’ਚ ਛੁੱਟੀ ਹੁੰਦੀ ਹੈ। ਕ੍ਰਿਸਮਸ ਕਰਕੇ ਨਹੀਂ ਬਲਕਿ ਕਾਈਦ-ਏ-ਆਜ਼ਮ (ਮਹਾਨ ਰਹਿਨੁਮਾ) ਮੁਹੰਮਦ ਅਲੀ ਜਿਨਾਹ ਦੇ ਜਨਮ ਦਿਨ ਕਰਕੇ।
ਭਾਵੇਂ ਕਿ ਪਾਕਿਸਤਾਨ ਦੇ ਬਹੁਗਿਣਤੀ ਸੱਜੇ ਪੱਖੀ ਲੋਕ, ਚਾਹੇ ਉਹ ਆਮ ਜਨਤਾ ਦੇ ਰੂਪ ’ਚ ਹੋਣ ਜਾਂ ਸੱਤਾ ’ਚ ਕਿਸੇ ਵੀ ਪੱਛਮੀਂ ਅਤੇ ਗੈਰ-ਇਸਲਾਮਿਕ ਉਤਸਵਾਂ ਨੂੰ ਨਹੀਂ ਮਨਾਉਂਣਾ ਚਾਹੁੰਦੇ, ਪਰ ਜਿਨਾਹ ਦਾ ਜਨਮ ਦਿਨ ਮਨਾਉਣਾ ਇੱਕ ਮਾਣ ਵਾਲੀ ਗੱਲ ਸਮਝਦੇ ਹਨ।
ਧਰਮ ਸਭ ਤੋਂ ਅਹਿਮ ਤੱਤ
ਧਰਮ ਇੱਕ ਸਭ ਤੋਂ ਅਹਿਮ ਤੱਤ ਹੈ ਜੋ ਅੱਜ ਦੇ ਪਾਕਿਸਤਾਨ ਦੀ ਹੋਂਦ ਦਾ ਵਰਣਨ ਕਰਦਾ ਹੈ। ਪਰ ਕੀ ਇਹ ਜਿਨਾਹ ਦੀ ਸੋਚ ਦਾ ਦੇਸ਼ ਬਣ ਗਿਆ ਹੈ? ਕੀ ਉਹ ਧਰਮ ਆਧਾਰਿਤ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸੀ ਤੇ ਜਾਂ ਫੇਰ ਉਹ ਇੱਕ ਧਰਮ ਨਿਰਪੱਖ ਪਾਕਿਸਤਾਨ ਦੀ ਸਿਰਜਣਾ ਕਰਨਾ ਚਾਹੁੰਦੇ ਸਨ?
ਇਤਿਹਾਸਕਾਰ ਅਤੇ ਟਿੱਪਣੀਕਾਰ ਯਾਸਰ ਲਤੀਫ਼ ਹਮਦਾਨੀ ਦਾ ਕਿਹਾ, “ਜਿਨਾਹ ਨੇ ਆਪਣੀਆਂ 33 ਭਾਸ਼ਾਵਾਂ ’ਚ ਜਮਹੂਰੀਅਤ, ਲੋਕ-ਰਾਜ, ਘੱਟ ਗਿਣਤੀਆਂ ਲਈ ਬਰਾਬਰ ਦੇ ਹੱਕ ਨੂੰ ਮਹੱਤਤਾ ਦਿੱਤੀ। ਜਦੋਂ ਉਹ ਇਸਲਾਮ ਦੀ ਗੱਲ ਕਰਦੇ ਸਨ ਤਾਂ ਕਹਿੰਦੇ ਸਨ ਕਿ ਇਸਲਾਮ ਦੇ ਸਿਧਾਂਤ ਬਰਾਬਰੀ ਤੇ ਆਧਾਰਿਤ ਸਨ।”
ਉਨ੍ਹਾਂ ਕਿਹਾ “ਹੁਣ ਪਾਕਿਸਤਾਨ ’ਚ ਜੋ ਵੀ ਕੁੱਝ ਹੋ ਰਿਹਾ ਹੈ ਉਹ ਜਿਨਾਹ ਦੇ ਸੁਪਨਿਆਂ ਦੇ ਬਿਲਕੁਲ ਉਲਟ ਹੈ।”
ਹਮਦਾਨੀ ਨੇ ਈਸ਼ਨਿੰਦਾ ਵਿਰੋਧੀ ਪਾਰਟੀ ‘ਤਹਿਰੀਕ-ਏ-ਲਾਬਾਇਕ ਰਸੂਲ ਅੱਲਾ’ ਦੀ ਫੈਜਾਬਾਦ ਵਿਚ ਹੋਈ ਬੈਠਕ ਦੀ ਇੱਕ ਉਦਾਹਰਨ ਦਿੰਦਿਆਂ ਕਿਹਾ, “ਉਹ ਜਿਨਾਹ ਦੇ ਸੁਪਨਿਆਂ ਦੇ ਪਾਕਿਸਤਾਨ ਦੇ ਬਿਲਕੁਲ ਉਲਟ ਸੀ।”
‘ਜਿਨਾਹ ਦੀ ਸੰਤ ਦੇ ਰੂਪ ’ਚ ਪੇਸ਼ਕਾਰੀ’
ਇਤਿਹਾਸਕਾਰ ਮੁਬਾਰਕ ਅਲੀ ਮੰਨਦੇ ਹਨ ਕਿ ਪਿਛਲੇ ਕੁਝ ਸਾਲਾਂ ’ਚ ਇਤਿਹਾਸਕਾਰਾਂ ਨੇ ਜਾਣਬੁੱਝ ਕੇ ਜਿਨਾਹ ਨੂੰ ਇੱਕ ਸੰਤ ਦੇ ਰੂਪ ’ਚ ਜਿਖਾਇਆ ਹੈ। ਇਸ ਤਰ੍ਹਾਂ ਇਸ ਲਈ ਕੀਤਾ ਜਾ ਰਿਹਾ ਹੈ ਕਿ ਜਿਨਾਹ ਦੀ ਸੋਚ ਨੂੰ ਦੇਸ਼ ਦੇ ਅੱਜ ਦੇ ਸੱਜੇ ਪੱਖੀ ਤੇ ਅੱਤ ਦੀ ਧਾਰਮਿਕ ਵਿਚਾਰਧਾਰਾ ਦੇ ਬਰਾਬਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ, “ਇਹ ਅਖੌਤੀ ਇਤਿਹਾਸਕਾਰ ਝੂਠਾ ਪ੍ਰਭਾਵ ਪੈਦਾ ਕਰਨ ਦੇ ਯਤਨ ਕਰ ਰਹੇ ਹਨ ਜਿਵੇਂ ਕਿ ਜਿਨਾਹ ਪੂਰੀ ਤਰ੍ਹਾਂ ਧਰਮ ਨਿਰਪੱਖਤਾ, ਭਾਰਤੀ ਰਾਸ਼ਟਰਵਾਦ ਤੋਂ ਵੱਖ ਸਨ ਅਤੇ ਬ੍ਰਿਟਿਸ਼ ਵਿਰੋਧੀ ਨਹੀਂ ਸਨ।
ਮੁਬਾਰਕ ਅਲੀ ਵਿਸ਼ਵਾਸ ਕਰਦਾ ਹੈ ਕਿ ਇਹ ਨਵਾਂ ਜਿਨਾਹ, ਅਸਲੀ ਜਿਨਾਹ ਤੋਂ ਬਿਲਕੁਲ ਵੱਖਰਾ ਸੀ।
- ਅਸਲ ’ਚ ਕੌਣ ਸਨ ਜਿਨਾਹ?
ਮੁਬਾਰਕ ਅਲੀ ਉਸ ਨੂੰ ਉਸ ਵਿਅਕਤੀ ਵਜੋਂ ਵੇਖਦੇ ਹਨ ਜਿਸ ਦੇ ਸੋਚ ਧਰਮ ਨਿਰਪੱਖ ਸੀ, ਹਾਲਾਂਕਿ ਉਹ ਸਹਿਮਤ ਹਨ ਕਿ ਮੁਹੰਮਦ ਅਲੀ ਜਿਨਾਹ ਨੇ ਆਪਣੀ ਸਿਆਸਤ ਵਿਚ ਧਰਮ ਨੂੰ ਇੱਕ ਸਾਧਨ ਵਜੋਂ ਵਰਤਿਆ, ਪਰ ਇਸ ਤਰ੍ਹਾਂ ਨਹੀਂ ਕਿ ਇਹ ਰਾਜਨੀਤੀ ਦੀ ਥਾਂ ਤਬਦੀਲ ਹੋ ਜਾਵੇਗਾ।
ਮੁਬਾਰਕ ਨੇ ਅੱਗੇ ਕਿਹਾ, “ਸਮੇਂ-ਸਮੇਂ ਤੇ ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਪਾਕਿਸਤਾਨ ਇੱਕ ਇਸਲਾਮਿਕ ਦੇਸ਼ ਨਹੀਂ ਹੋਵੇਗਾ।”
ਯਾਸਰ ਲਤੀਫ਼ ਸਹਿਮਤ ਹਨ, “ਸਮੱਸਿਆ ਇਹ ਹੈ ਕਿ ਕਾਇਦੇ-ਆਜ਼ਮ ਦਾ ਦ੍ਰਿਸ਼ਟੀਕੋਣ ਵਿਗਾੜ ਦਿੱਤਾ ਗਿਆ ਹੈ ਅਤੇ ਅਜਿਹੇ ਹਾਸੋ-ਹੀਣੇ ਵਿਚਾਰ ਉਸ ਨਾਲ ਸਬੰਧਿਤ ਬਣਾ ਦਿੱਤੇ ਹਨ ਜੋ ਅਸਲ ਵਿੱਚ ਇਸ ਦੀ ਸੋਚ ਦੇ ਉਲਟ ਹਨ।” ਯਾਸਰ ਦਾ ਵਿਚਾਰ ਹੈ ਕਿ ਜਿਨਾਹ ਦੇ ਪਾਕਿਸਤਾਨ ਦੇ ਵਿਚਾਰ ਨੂੰ ਪਹਿਲੀ ਵਾਰ 1974 (ਜਿਸ ਸਾਲ ਪਾਕਿਸਤਾਨ ਸੰਸਦ ਨੇ ਸੰਵਿਧਾਨ ’ਚ ਸੋਧ ਕਰਕੇ ਅਹਿਮਦੀਆ ਭਾਈਚਾਰੇ ਨੂੰ ਗ਼ੈਰ-ਮੁਸਲਮਾਨ ਐਲਾਨਿਆ ਸੀ। ) ਵਿਚ ਦਫ਼ਨਾਇਆ ਗਿਆ ਸੀ।
ਫਿਰ ਇਸ ਨੂੰ ਤਾਨਾਸ਼ਾਹ ਜਨਰਲ ਜ਼ਿਆ ਉਲ-ਹੱਕ ਨੇ ਦਫ਼ਨਾ ਦਿੱਤਾ ਸੀ ਅਤੇ ਹੁਣ ਇਸ ਕਥਿਤ ਸਮਝੌਤਾ ਜੋ ਸਰਕਾਰ ਨੇ ਫ਼ੈਜਾਬਾਦ ਪ੍ਰਦਰਸ਼ਨਕਾਰੀਆਂ ਨਾਲ ਕੀਤਾ।
ਮੁਬਾਰਕ ਅਲੀ ਮੰਨਦੇ ਹਨ ਕਿ ਜਿਨਾਹ ਇੱਕ ਬਹੁਤ ਹੀ ਤਾਕਤਵਰ ਵਿਅਕਤੀ ਸਨ ਪਰ ਦੇਸ਼ ਦੇ ਸਿਆਸਤਦਾਨਾਂ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦਾ ਫ਼ੈਸਲਾ ਕੀਤਾ। ਉਹ ਜ਼ੁਬਾਨ ਦੇ ਪੱਕੇ ਆਦਮੀ ਸਨ, ਇੱਕ ਬਹੁਤ ਇਮਾਨਦਾਰ ਵਿਅਕਤੀ ਅਤੇ ਇੱਕ ਉੱਚੇ ਪੱਧਰ ਦੇ ਵਕੀਲ ਵੀ ਸਨ।
ਪਾਕਿਸਤਾਨ ’ਚ ਜ਼ਮਹੂਰੀਅਤ ਜਿਨਾਹ ਦਾ ਸੁਪਨਾ
ਵਿਸ਼ਲੇਸ਼ਕ ਯਾਸਰ ਲਤੀਫ਼ ਹਮਦਨੀ ਦਾ ਕਹਿਣਾ ਹੈ ਕਿ ਜਿਨਾਹ ਪਾਕਿਸਤਾਨ ਨੂੰ ਇੱਕ ਆਧੁਨਿਕ ਜਮਹੂਰੀ ਮੁਲਕ ਬਣਾਉਣਾਂ ਚਾਹੁੰਦੇ ਸਨ, ਜਿੱਥੇ ਸਾਰੇ ਨਾਗਰਿਕ ਆਜ਼ਾਦ ਅਤੇ ਉਨ੍ਹਾਂ ਦੇ ਧਰਮ ਅਤੇ ਵਿਚਾਰਾਂ ਦੇ ਮੁਲਾਂਕਣ ਦੇ ਬਰਾਬਰ ਹੋਵੇ। ਪਰ ਪਾਕਿਸਤਾਨ ਦੇ ਸੰਵਿਧਾਨ ਨੇ ਗ਼ੈਰ-ਮੁਸਲਮਾਨ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਰੋਕਿਆ ਜਦਕਿ, ਇਹ ਜਿਨਾਹ ਦੇ ਪਾਕਿਸਤਾਨ ਵਿੱਚ ਨਹੀਂ ਹੋਣਾ ਸੀ।
ਪਰ ਯਾਸਰ ਲਤੀਫ਼ ਹਮਦਾਨੀ ਅਨੁਸਾਰ ਪਾਕਿਸਤਾਨ ਲਈ ਜਿਨਾਹ ਦਾ ਵਿਚਾਰ ਸਪੱਸ਼ਟ ਹੈ। ਦੇਸ਼ ਦਾ ਕਾਨੂੰਨ ਮੰਤਰੀ ਹਿੰਦੂ ਸੀ, ਉਸ ਨੂੰ ਕਾਇਦ-ਏ-ਆਜ਼ਮ ਨੇ ਨਿਯੁਕਤ ਕੀਤਾ ਸੀ। ਹਮਦਾਨੀ ਅਨੁਸਾਰ ਜਿਨਾਹ ਨੇ ਵੰਡ ਤੋਂ ਦੋ ਦਿਨ ਪਹਿਲਾਂ ਬੁਨਿਆਦੀ ਹੱਕਾਂ ਲਈ ਕਮੇਟੀ ਨਿਯੁਕਤ ਕੀਤੀ ਸੀ, ਇਸ ਦੇ ਛੇ ਹਿੰਦੂ ਮੈਂਬਰ ਸਨ। ਇਸ ਲਈ ਬਹੁਤ ਸਪੱਸ਼ਟ ਸਨ, ਉਨ੍ਹਾਂ ਲਈ ਰਾਜ ਦੇ ਬੁਨਿਆਦੀ ਸਿਧਾਂਤ ਬਰਾਬਰ ਸਨ।
ਇਤਿਹਾਸਕਾਰ ਮੁਬਾਰਕ ਅਲੀ ਦਾ ਮੰਨਣਾ ਹੈ ਕਿ ਸਾਨੂੰ ਅਤੀਤ ਦੇ ਪਾਕਿਸਤਾਨ ਨੂੰ ਛੱਡਕੇ ਆਪਣਾ ਰਾਹ ਆਪ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। “ ਪਾਕਿਸਤਾਨ ਜਿਨਾਹ ਦੀ ਜਾਇਦਾਦ ਨਹੀਂ ਹੈ, ਇਹ ਉਸ ਦੇ ਲੋਕਾਂ ਨਾਲ ਸੰਬੰਧਿਤ ਹੈ, ਸਾਨੂੰ ਪਾਕਿਸਤਾਨ ਦੇਸ਼ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਜੋ ਜ਼ਮੀਨੀ ਹਕੀਕਤਾਂ ਦੇ ਬਰਾਬਰ ਹੈ, ਉਹ ਨਹੀਂ ਜੋ ਜਿਨਾਹ ਬਣਾਉਣਾ ਚਾਹੁੰਦੇ ਸੀ।”
ਪਰ ਯਾਸਰ ਪੂਰੀ ਤਰ੍ਹਾਂ ਨਾਲ ਅਸਹਿਮਤ ਹਨ ਤੇ ਕਹਿੰਦੇ ਹਨ, “ ਜਿਨਾਹ ਦੇਸ਼ ਦਾ ਬਾਨੀ ਹੈ, ਉਹ ਹਮੇਸ਼ਾ ਪਾਕਿਸਤਾਨ ਵਿਚ ਰਹਿੰਦੇ ਹਨ।”