ਅਜਾਦ ਨਗਰ ਵਿਕਾਸ ਕਮੇਟੀ ਦੇ ਮੈਂਬਰ ਕਵਮਸ਼ਨਰ ਨਗਰ ਵਨਗਮ ਨੂੰ ਵਮਲੇ

ਅੱਜ ਮਿਤੀ 7 ਅਕਤੂਬਰ ਦਿਨ ਸੋਮਵਾਰ ਏਕਤਾ, ਸ਼ਾਂਤੀ ਅਤੇ ਵਿਕਾਸ ਦੀ ਪ੍ਰਤੀਕ ਅਜਾਦ ਨਗਰ ਵਿਕਾਸ ਕਮੇਟੀ ਦੇ ਮੈਂਬਰ ਨਗਰ ਨਿਗਮ ਦੇ ਦਫਤਰ ਵਿਖੇ ਗਏ ਅਤੇ ਅਜਾਦ ਨਗਰ ਦੇ ਵਿਕਾਸ ਦੇ ਕੰਮਾਂ ਪ੍ਰਤੀ ਕਮਿਸ਼ਨਰ ਡਾ. ਰਜਤ ਓਬਰਾਏ ਜੀ ਨੂੰ ਮਿਲੇ ਉਹਨਾਂ ਨਾਲ ਆਜਾਦ ਨਗਰ ਵਿੱਚ ਸੀਵਰੇਜ ਦੀ ਸਫਾਈ, ਸਟਰੀਟ ਲਾਈਟਾਂ, ਸੜਕਾਂ ਦੀ ਮੁਰੰਮਤ ਆਦਿ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਕਮਿਸ਼ਨਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਸਾਰੇ ਕੰਮ ਵਾਰੀ- ਵਾਰੀ ਨੇਪਰੇ ਚੜਾਏ ਜਾਣਗੇ । ਸ੍ਰੀ ਸੋਹਲ ਨੇ ਦੱਸਿਆ ਕਿ ਮੱਛਰ ਦੀ ਵੀ ਬਹੁਤ ਭਰਮਾਰ ਹੈ ਇਸ ਲਈ ਫੋਗਿੰਗ ਦੀ ਵੀ ਲੋੜੀਂਦੀ ਹੈ। ਉਨਾ ਨੇ ਤੁਰੰਤ ਬਿਨੈ-ਪੱਤਰ ਸੈਨੀ ਟਰੀ ਇੰਸਪੈਕਟਰ ਇੰਜ :ਜਗਤਾਰ ਸਿੰਘ ਜੀ ਨੂੰ ਰੈਫਰ ਕਰ ਦਿੱਤਾ । ਜਗਤਾਰ ਸਿੰਘ ਜੀ ਨੂੰ ਕੈਪਟਨ ਬਾਬੂ ਸਿੰਘ ਮਾਨ ਪ੍ਰਧਾਨ, ਜਸਪਾਲ ਸਿੰਘ ਤੂਰ ਸੀਨੀਅਰ ਮੀਤ ਪ੍ਰਧਾਨ ਅਤ ਸ੍ਰ. ਨਿਰਮਲ ਸਿੰਘ ਢੋਟ ਮੀਤ ਪ੍ਰਧਾਨ ਮਿਲੇ ਅਤੇ ਅੱਜ ਤੋਂ ਬਾਅਦ ਨਗਰ ਵਿੱਚ ਫੋਗਿੰਗ ਸੁਰੂ ਹੋ ਰਹੀ ਹੈ।

Leave a Reply

Your email address will not be published. Required fields are marked *