ਹਨੀਪ੍ਰੀਤ ਨੂੰ ਡੇਰੇ ਦੀ ਸੱਤਾ ਸੌਂਪਣਗੇ, ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ

ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੱਦੀ ਨੂੰ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਦੇ ਪਰਿਵਾਰ ਅਤੇ ਉਸ ਦੀ ਮੁੱਖ ਚੇਲੀ ਹਨੀਪ੍ਰੀਤ ਵਿਚਾਲੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਰਾਮ ਰਹੀਮ ਦੇ ਪਰਿਵਾਰਕ ਮੈਂਬਰ ਵਿਦੇਸ਼ ਚਲੇ ਗਏ ਸਨ। ਰਾਮ ਰਹੀਮ ਦੀਆਂ ਦੋ ਬੇਟੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਅਤੇ ਉਸ ਦਾ ਬੇਟਾ ਜਸਮੀਤ ਇਸ ਸਮੇਂ ਲੰਡਨ ‘ਚ ਰਹਿ ਰਹੇ ਹਨ। ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਨੀਪ੍ਰੀਤ ਅਤੇ ਡੇਰਾ ਪ੍ਰਬੰਧਕ ਕਮੇਟੀ ਵਿਚਾਲੇ ਵੀ ਕੁਝ ਮਤਭੇਦ ਹੋ ਗਏ ਸਨ।

ਜਾਣਕਾਰੀ ਮੁਤਾਬਕ ਇਸ ਵਿਵਾਦ ਨੂੰ ਸੁਲਝਾਉਣ ਲਈ ਰਾਮ ਰਹੀਮ ਡੇਰੇ ਦੀ ਸੱਤਾ ਆਪਣੀ ਬੇਟੀ ਹਨੀਪ੍ਰੀਤ ਨੂੰ ਸੌਂਪਣ ‘ਤੇ ਵਿਚਾਰ ਕਰ ਰਹੇ ਹਨ। ਇਸ ਦੇ ਤਹਿਤ ਹਨੀਪ੍ਰੀਤ ਨੂੰ ਡੇਰੇ ਦੇ ਪ੍ਰਬੰਧਨ, ਵਿੱਤੀ ਫ਼ੈਸਲਿਆਂ ਅਤੇ ਹੋਰ ਮਹੱਤਵਪੂਰਨ ਗਤੀਵਿਧੀਆਂ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਹਨੀਪ੍ਰੀਤ ਨੂੰ ਪਾਵਰ ਆਫ ਅਟਾਰਨੀ ਦਿੱਤੇ ਜਾਣ ਦੀ ਸੰਭਾਵਨਾ ਹੈ ਪਰ ਡੇਰਾ ਮੈਨੇਜਮੈਂਟ ਨੇ ਇਸ ਬਾਰੇ ਕਿਸੇ ਵੀ ਅਧਿਕਾਰਤ ਪੁਸ਼ਟੀ ਤੋਂ ਇਨਕਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਪਹਿਲਾਂ ਹੀ ਹਨੀਪ੍ਰੀਤ ਨੂੰ ਆਪਣਾ ਮੁੱਖ ਚੇਲਾ ਐਲਾਨ ਚੁੱਕੇ ਸਨ। ਜਦੋਂ ਉਹ ਫਰਵਰੀ 2022 ਵਿਚ ਪੈਰੋਲ ‘ਤੇ ਆਏ ਤਾਂ ਉਨ੍ਹਾਂ ਨੇ ਆਪਣੇ ਆਧਾਰ ਕਾਰਡ ਅਤੇ ਪਰਿਵਾਰਕ ਪਛਾਣ ਪੱਤਰ ਤੋਂ ਆਪਣੇ ਪਿਤਾ ਦਾ ਨਾਮ ਹਟਾ ਦਿੱਤਾ ਅਤੇ ਆਪਣੇ ਗੁਰੂ ਸਤਨਾਮ ਸਿੰਘ ਦਾ ਨਾਮ ਲਿਖਵਾ ਲਿਆ। ਇਸ ਦੇ ਨਾਲ ਹੀ ਹਨੀਪ੍ਰੀਤ ਨੂੰ ਆਪਣਾ ਮੁੱਖ ਚੇਲਾ ਐਲਾਨ ਕੇ ਪਰਿਵਾਰ ਦੇ ਹੋਰ ਮੈਂਬਰਾਂ ਜਿਵੇਂ ਪਤਨੀ ਅਤੇ ਮਾਂ ਦੇ ਨਾਂ ਹਟਾ ਦਿੱਤੇ ਗਏ ਸਨ। ਅਜਿਹੇ ‘ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਨੀਪ੍ਰੀਤ ਨੂੰ ਡੇਰੇ ਦਾ ਅਗਲਾ ਮੁਖੀ ਬਣਾਇਆ ਜਾ ਸਕਦਾ ਹੈ।

 

Leave a Reply

Your email address will not be published. Required fields are marked *