ਸਿਹਤ: ਸਰਦੀਆਂ ਦਾ ਮੌਸਮ ਚਲ ਰਿਹਾ ਹੈ। ਇਸ ਦੌਰਾਨ ਰੋਜ਼ਾਨਾ ਦੇ ਕੰਮ ਵੀ ਮੌਸਮ ਦੇ ਬਦਲਣ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਠੰਡੇ ਮੌਸਮ ’ਚ ਅਸੀਂ ਆਪਣੀ ਸਿਹਤ ਦਾ ਖਿਆਲ ਕਿਵੇਂ ਰੱਖ ਸਕਦੇ ਹਾਂ ਆਓ ਜਾਣੀਏ :-
- ਬਾਹਰ ਜਾਣ ਦੌਰਾਨ ਗਰਮ ਕੱਪੜੇ ਪਹਿਨੋ ਅਤੇ ਬਿਨਾਂ ਵਜ੍ਹਾ ਬਾਹਰ ਨਿਕਲਣ ਤੋਂ ਬਚੋ।
- ਮੂੰਹ, ਹੱਥ, ਪੈਰ ਅਤੇ ਸਿਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।
- ਪੀਣ ਅਤੇ ਨਹਾਉਣ ਲਈ ਗਰਮ ਜਾਂ ਕੋਸੇ ਪਾਣੀ ਦਾ ਵਰਤੋ ਕਰੋ।
- ਸ਼ਰੀਰ ਨੂੰ ਗਰਮ ਰੱਖਣ ਲਈ ਸੁੱਕੇ ਮੇਵੇ ਜਿਵੇਂ ਕਿ ਬਾਦਾਮ, ਕਿਸ਼ਮਿਸ਼, ਅਖਰੋਟ ਆਦਿ ਦੀ ਵਰਤੋਂ ਕਰੋ।
- ਇਮਯੂਨਿਟੀ ਵਧਾਉਣ ਵਾਲੇ ਖਾਦ ਪਦਾਰਥਾਂ ਦੀ ਵਰਤੋਂ ਕਰੋ ਜਿਵੇਂ ਕਿ ਨਿੰਬੂ, ਸੰਤਰਾ, (ਵਿਟਾਮਿਨ ਸੀ ਨਾਲ ਭਰਪੂਰ)ਅਤੇ ਬੇਰੀਜ਼ ਆਦਿ।
- ਪੱਤੇਦਾਰ ਸਬਜ਼ੀਆਂ ਖਾਓ ਜਿਵੇਂ ਕਿ ਪਾਲਕ, ਮੇਥੀ, ਆਦਿ ਜਿਨ੍ਹਾਂ ਵਿੱਚ ਵਿਟਾਮਿਨ A, C ਅਤੇ E ਦੇ ਨਾਲ ਆਇਰਨ ਅਤੇ ਕੈਲਸ਼ੀਅਮ ਆਦਿ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
- ਸ਼ਰੀਰ ਨੂੰ ਹਾਈਡਰੈਟ ਰੱਖਣ ਲਈ ਭਰਪੂਰ ਮਾਤਰਾ ਵਿੱਚ ਪਾਣੀ ਪੀਓ।