ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਬੁੱਧਵਾਰ ਨੂੰ ਇੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਪਾਰਟੀ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਦੋ ਸਟਾਰ ਪਹਿਲਵਾਨਾਂ ਨੂੰ ਮੈਦਾਨ ਵਿਚ ਉਤਾਰੇ ਜਾਣ ਦੀ ਪੂਰੀ ਚਰਚਾ ਹੈ। ਕਾਂਗਰਸ ਪਾਰਟੀ ਨੇ ਆਪਣੇ ਅਧਿਕਾਰਤ ‘ਐਕਸ’ ਹੈਂਡਲ ’ਤੇ ਫੋਗਾਟ ਅਤੇ ਪੂਨੀਆ ਦੇ ਨਾਲ ਰਾਹੁਲ ਗਾਂਧੀ ਦੀ ਤਸਵੀਰ ਸਾਂਝੀ ਕੀਤੀ ਹੈ। ਪੂਨੀਆ ਅਤੇ ਫੋਗਾਟ 2023 ਵਿੱਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਤਤਕਾਲੀ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਸਨ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਮੰਗਲਵਾਰ ਤੱਕ 90 ਵਿੱਚੋਂ 66 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਹਾਲਾਂਕਿ ਕਿਸੇ ਵੀ ਨਾਮ ਦਾ ਐਲਾਨ ਨਹੀਂ ਹੋਇਆ ਹੈ।
Related Posts
ਸਾਬਕਾ ਪੰਚਾਇਤ ਮੰਤਰੀ ਦੇਵੇਂਦਰ ਬਬਲੀ ਨੇ JJP ਨੂੰ ਕਿਹਾ ਅਲਵਿਦਾ
ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹਰਿਆਣਾ ‘ਚ ਜੇ.ਜੇ.ਪੀ. ਪਾਰਟੀ ਨੂੰ ਇਕ ਹੋਰ ਝਟਕਾ ਲੱਗਾ ਹੈ। ਹੁਣ ਪਾਰਟੀ ਵਿੱਚ…
ਹਰਿਆਣਾ ਨੂੰ ਰੇਲਵੇ ਬਜਟ ਦੇ ਤਹਿਤ ਮਿਲੇ ਕਈ ਤੋਹਫ਼ੇ
ਰਿਆਣਾ ਨੂੰ ਰੇਲਵੇ ਬਜਟ ਦੇ ਤਹਿਤ ਕਈ ਤੋਹਫ਼ੇ ਮਿਲੇ ਹਨ, ਜਿਸ ਦੇ ਤਹਿਤ ਹਰਿਆਣਾ ਰੇਲਵੇ ਲਈ ਬਜਟ ਅਲਾਟਮੈਂਟ ਵਿੱਚ ਵਾਧਾ…
ਮੌਸਮ ਵਿਭਾਗ ਵੱਲੋਂ ਹਰਿਆਣਾ ਦੇ ਇੰਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਲਈ ਯੈਲੋ ਅਲਰਟ ਕੀਤਾ ਗਿਆ ਜਾਰੀ
ਹਰਿਆਣਾ ‘ਚ ਅਗਸਤ ਮਹੀਨੇ ‘ਚ ਮਾਨਸੂਨ ਲਗਾਤਾਰ ਸਰਗਰਮ ਹੈ। ਅੱਜ ਮੌਸਮ ਵਿਭਾਗ ਨੇ ਕੈਥਲ, ਕਰਨਾਲ, ਜੀਂਦ ਅਤੇ ਕੁਰੂਕਸ਼ੇਤਰ ਵਿੱਚ ਮੀਂਹ…