ਯਾਤਰੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਨਵੀਆਂ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਪਰ ਉਨ੍ਹਾਂ ਲਈ ਟਰੈਕ ਨਾ ਹੋਣ ਕਾਰਨ ਆਵਾਜਾਈ ਵਧ ਗਈ ਹੈ। ਅਜਿਹੇ ‘ਚ ਉੱਤਰੀ ਰੇਲਵੇ ਹੁਣ ਨਵੀਂ ਪਟੜੀ ਵਿਛਾਉਣ ਜਾ ਰਿਹਾ ਹੈ, ਜਿਸ ਲਈ ਸਰਵੇ ਸ਼ੁਰੂ ਹੋ ਗਿਆ ਹੈ। ਰੇਲਵੇ ਨਿਰਮਾਣ ਵਿਭਾਗ ਦੇ ਡਿਪਟੀ ਚੀਫ਼ ਇੰਜੀਨੀਅਰ ਰਜਿੰਦਰਾ ਗਰਗ ਨੇ ਦੱਸਿਆ ਕਿ ਦਿੱਲੀ ਤੋਂ ਅੰਬਾਲਾ ਤੱਕ ਇਸ ਵੇਲੇ 2 ਟਰੈਕ ਹਨ, ਇੱਥੇ 2 ਹੋਰ ਟ੍ਰੈਕ ਵਿਛਾਏ ਜਾਣਗੇ। ਇਸ ਦੇ ਨਾਲ ਹੀ ਅੰਬਾਲਾ ਤੋਂ ਜੰਮੂ ਤੱਕ ਵੀ 2 ਟ੍ਰੈਕ ਹਨ। ਇੱਥੇ ਇੱਕ ਹੋਰ ਟਰੈਕ ਵਿਛਾਇਆ ਜਾਵੇਗਾ। ਦਿੱਲੀ ਤੋਂ ਅੰਬਾਲਾ ਤੱਕ ਕਰੀਬ 200 ਕਿਲੋਮੀਟਰ ਅਤੇ ਅੰਬਾਲਾ ਤੋਂ ਜੰਮੂ ਤੱਕ ਕਰੀਬ 400 ਕਿਲੋਮੀਟਰ ਤੱਕ ਟ੍ਰੈਕ ਵਿਛਾਇਆ ਜਾਣਾ ਹੈ।
Related Posts
ਹਰਿਆਣਾ ਦੇ ਕਈ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ
ਇੱਥੇ ਅੱਜ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਦਫਤਰ ਵਿੱਚ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਪੰਡਤ ਮੋਹਨ ਲਾਲ ਬੜੋਲੀ ਦੀ ਅਗਵਾਈ…
ਹੁਣ ਸ਼ਮਸ਼ਾਨਘਾਟ ਤੋਂ ਸਿਰਫ਼ 10 ਮਿੰਟਾਂ ‘ਚ ਮਿਲੇਗਾ ਮੌਤ ਦਾ ਸਰਟੀਫਿਕੇਟ
ਅੰਬਾਲਾ ‘ਚ ਹੁਣ ਲੋਕਾਂ ਨੂੰ ਮੌਤ ਦਾ ਸਰਟੀਫਿਕੇਟ ਬਣਵਾਉਣ ਲਈ ਨਿਗਮ ਦੇ ਚੱਕਰ ਨਹੀਂ ਕੱਟਣੇ ਪੈਣਗੇ। ਵਿਭਾਗ ਵੱਲੋਂ ਸ਼ਹਿਰ ਵਿੱਚ…
CM ਸੈਣੀ ਨੇ ਕਿਸਾਨਾਂ ਨੂੰ ਬੋਨਸ ਵਜੋਂ 2000 ਰੁਪਏ ਦੇਣ ਦਾ ਕੀਤਾ ਗਿਆ ਫ਼ੈਸਲਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਅੱਜ ਸਵੇਰੇ 9 ਵਜੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮੁੱਖ ਮੰਤਰੀ…