ਜ਼ੀਰਕਪੁਰ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸ਼ੋਅ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਸੈਕਟਰ-34 ‘ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸ਼ੋਅ ਦੀਆਂ ਜਾਅਲੀ ਟਿਕਟਾਂ ਦੇ ਕੇ 5 ਨੌਜਵਾਨਾਂ ਨੇ 8.22 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜ਼ੀਰਕਪੁਰ ਦੇ ਮਾਇਆ ਗਾਰਡਨ ਦੇ ਵਸਨੀਕ ਸੰਸਕਾਰ ਰਾਵਤ ਨੇ 8.22 ਲੱਖ ਰੁਪਏ ‘ਚ 98 ਟਿਕਟਾਂ ਖਰੀਦ ਲੈਣੀਆਂ ਸਨ , ਪਰ ਉਨ੍ਹਾਂ ਨੇ ਸਿਰਫ 8 ਟਿਕਟਾਂ ਦਿੱਤੀਆਂ, ਜੋ ਜਾਅਲੀ ਨਿਕਲੀਆਂ। ਸੰਸਕਾਰ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੁਲਜ਼ਮ ਵਰਦਾਨ ਮਾਨ, ਪਰਵ ਕੁਮਾਰ, ਵਿਨੀਤ ਪਾਲ, ਅਕਾਸ਼ਦੀਪ ਸਿੰਘ ਅਤੇ ਰੋਹਨ ਖ਼ਿਲਾਫ਼ ਸੈਕਟਰ 17 ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ।
ਸੰਸਕਾਰ ਰਾਵਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸੈਕਟਰ-42 ਦੇ ਵਸਨੀਕ ਪਰਵ ਕੁਮਾਰ ਨਾਲ ਉਸਦੀ ਮੁਲਾਕਾਤ ਹੋਈ ਸੀ । ਪਰਵ ਨੇ ਦੱਸਿਆ ਕਿ 14 ਫਰਵਰੀ ਨੂੰ ਸੈਕਟਰ-34 ਵਿੱਚ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਸ਼ੋਅ ਦੀ ਟਿਕਟ ਵੇਚਣ ਦੇ ਲਈ ਚਾਰ ਦੋਸਤਾਂ ਦੇ ਨਾਲ ਗਰੁੱਪ ਬਣਾ ਰੱਖਿਆ ਹੈ । ਟਿਕਣ ਲੈਣ ਦੇ ਲਈ ਵਰਦਾਨ ਮਾਨ, ਪਰਵ ਕੁਮਾਰ, ਵਿਨੀਤ ਪਾਲ, ਅਕਾਸ਼ਦੀਪ ਸਿੰਘ ਅਤੇ ਰੋਹਨ ਨੂੰ ਮਿ ਲਿਆ ਅਤੇ 98 ਟਿਕਟਾਂ ਲੈਣ ਦੀ ਗੱਲ ਫਾਇਨਲ ਹੋਈ । ਇਸ ਵਿੱਚ 17 ਫਨਪਿਟ, 3 ਸਿਲਵਰ ਅਤੇ 78 ਗੋਲਡ ਟਿਕਟਾਂ ਸਨ ਜਿਨ੍ਹਾਂ ਲਈ 19 ਸਤੰਬਰ ਨੂੰ ਯੂ.ਪੀ.ਏ. ਨੇ 96,000 ਰੁਪਏ ਦਾ ਭੁਗਤਾਨ ਕੀਤਾ ਸੀ। ਇਸ ਤੋਂ ਬਾਅਦ ਵਰਦਾਨ ਨਾਲ ਮੁਲਾਕਾਤ ਹੋਈ। ਉਸ ਨੇ ਕਿਹਾ ਕਿ ਉਹ 11 ਦਸੰਬਰ ਤੱਕ ਸਾਰੀਆਂ ਟਿਕਟਾਂ ਦੇ ਦੇਣਗੇ। 24 ਅਕਤੂਬਰ ਨੂੰ ਉਸ ਨੇ 40,000 ਰੁਪਏ ਜਮ੍ਹਾ ਕਰਵਾਏ।
ਸ਼ਿਕਾਇਤਕਰਤਾ ਨੇ ਦੱਸਿਆ ਕਿ 9 ਅਕਤੂਬਰ ਤੱਕ ਉਸ ਨੇ ਟਿਕਟ ਲਈ 7 ਲੱਖ ਰੁਪਏ ਆਨਲਾਈਨ ਅਦਾ ਕੀਤੇ ਸਨ। ਅਕਾਸ਼ਦੀਪ ਨੇ 12, ਵਿਨੀਤ ਪਾਲ ਨੇ 12 ਅਤੇ ਰੋਹਨ ਤੋਂ ਸਿਲਵਰ ਟਿਕਟ ਦੇ ਲਈ ਗੱਲ ਹੋਈ ਸੀ । 9 ਦਸੰਬਰ ਨੂੰ ਵਰਦਾਨ ਮਾਨ ਨੇ ਘਰ ਆ ਕੇ ਇਕ ਅਸਲੀ ਟਿਕਟ ਦਿੱਤੀ ਅਤੇ 14 ਦਸੰਬਰ ਨੂੰ ਸੈਕਟਰ-17 ਬੱਸ ਸਟੈਂਡ ਬੁਲਾਇਆ , ਜਿੱਥੇ ਅੱਠ ਟਿਕਟਾਂ ਦਿੱਤੀਆਂ । ਜਦੋਂ ਪੰਜਾਬੀ ਗਾਇਕ ਦਿਲਜੀਤ ਸ਼ੋਅ ‘ਚ ਪਹੁੰਚੇ ਤਾਂ ਸਾਰੀਆਂ ਟਿਕਟਾਂ ਜਾਅਲੀ ਪਾਈਆਂ ਗਈਆਂ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਵਰਦਾਨ ਮਾਨ, ਪਰਵ ਕੁਮਾਰ, ਵਿਨੀਤ ਪਾਲ, ਅਕਾਸ਼ਦੀਪ ਸਿੰਘ ਅਤੇ ਰੋਹਨ ਨੇ ਜਾਅਲੀ ਟਿਕਟਾਂ ਦੇ ਕੇ ਉਨ੍ਹਾਂ ਨਾਲ 8.22 ਲੱਖ ਰੁਪਏ ਦੀ ਠੱਗੀ ਮਾਰੀ। ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ 17 ਥਾਣਾ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ।