ਭਾਰਤ ਨੇ ਜਿੱਤਿਆ ਖੋ-ਖੋ ਵਿਸ਼ਵ ਕੱਪ ਦਾ ਖਿਤਾਬ, ਨੇਪਾਲ ਨੂੰ ਹਰਾ ਕੇ ਰਚਿਆ ਇਤਿਹਾਸ

 

 

ਨਵੀਂ ਦਿੱਲੀ : ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਅਪਣਾ  ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅਪਣੇ  ਵਿਰੋਧੀਆਂ ਨੂੰ ਹਰਾ ਕੇ ਖੋ-ਖੋ ਵਿਸ਼ਵ ਕੱਪ ਦਾ ਫਾਈਨਲ ਜਿੱਤ ਲਿਆ ਹੈ।ਮਹਿਲਾ ਟੀਮ ਨੇ ਸੈਮੀਫਾਈਨਲ ’ਚ ਦਖਣੀ ਅਫਰੀਕਾ ਨੂੰ 66-16 ਨਾਲ ਹਰਾਇਆ ਜਦਕਿ ਪੁਰਸ਼ ਟੀਮ ਨੇ ਵੀ ਦਖਣੀ ਅਫਰੀਕਾ ਨੂੰ 62-42 ਨਾਲ ਹਰਾਇਆ।

ਦੋਵਾਂ ਵਰਗਾਂ ਦੇ ਫਾਈਨਲ ਐਤਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਖੇਡੇ ਗਏ। ਮਹਿਲਾ ਟੀਮ ਨੇ ਨੇਪਾਲ ਨੂੰ 78-40 ਦੇ ਵੱਡੇ ਫਰਕ ਨਾਲ ਹਰਾਇਆ।ਪੁਰਸ਼ ਟੀਮ ਨੇ ਨੇਪਾਲ ਨੂੰ ਵੀ ਹਰਾਇਆ ਪਰ ਫਰਕ 54-36 ਦਾ ਰਿਹਾ। ਖੋ-ਖੋ ਵਿਸ਼ਵ ਕੱਪ ਨਵੀਂ ਦਿੱਲੀ ਵਿੱਚ 13 ਤੋਂ 19 ਜਨਵਰੀ ਤੱਕ ਖੇਡਿਆ ਗਿਆ। ਦੋਵੇਂ ਭਾਰਤੀ ਟੀਮਾਂ ਟੂਰਨਾਮੈਂਟ ਵਿੱਚ ਅਜੇਤੂ ਰਹੀਆਂ। ਜਦੋਂ ਕਿ ਨੇਪਾਲ ਦੀਆਂ ਦੋਵੇਂ ਟੀਮਾਂ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤੀ ਮਹਿਲਾ ਗਰੁੱਪ ਏ ਵਿੱਚ ਈਰਾਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਦੇ ਨਾਲ ਸੀ। ਟੀਮ ਨੇ ਦੱਖਣੀ ਕੋਰੀਆ ਨੂੰ 176-18, ਈਰਾਨ ਨੂੰ 100-16 ਅਤੇ ਮਲੇਸ਼ੀਆ ਨੂੰ 100-20 ਦੇ ਵੱਡੇ ਫਰਕ ਨਾਲ ਹਰਾਇਆ। ਟੀਮ ਨੇ ਗਰੁੱਪ ਗੇੜ ਵਿੱਚ ਸਿਖਰ ’ਤੇ ਰਹਿ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਪੁਰਸ਼ਾਂ ਦੇ ਮੁਕਾਬਲਿਆਂ ਵਿੱਚ 20 ਟੀਮਾਂ ਨੇ ਭਾਗ ਲਿਆ। ਭਾਰਤ ਦੇ ਗਰੁੱਪ ਵਿੱਚ ਪੇਰੂ, ਬ੍ਰਾਜ਼ੀਲ, ਭੂਟਾਨ ਅਤੇ ਨੇਪਾਲ ਸ਼ਾਮਲ ਸਨ।

 

Leave a Reply

Your email address will not be published. Required fields are marked *